ਮਾਰਕੀਟਾਂ ਵਿੱਚ ਨਾਜਾਇਜ ਕਬਜਿਆਂ ਦੀ ਭਰਮਾਰ ਸ਼ੋਰੂਮਾਂ ਵਾਲਿਆਂ ਵਲੋਂ ਬਰਾਮਦੇ ਅਤੇ ਫੁੱਟਪਾਥ ਦੀ ਥਾਂ ਤੱਕ ਸਾਮਾਨ ਰੱਖ ਕੇ ਕੀਤੇ ਜਾਂਦੇ ਹਨ ਨਾਜਾਇਜ ਕਬਜੇ


ਐਸ਼ਏ 23 ਦਸੰਬਰ (ਜਸਵਿੰਦਰ ਸਿੰਘ) ਸਥਾਨਕ ਫੇਜ਼ 3ਬੀ2 ਅਤੇ ਫੇਜ਼ 7 ਦੀ ਮਾਰਕੀਟ ਵਿੱਚ ਸ਼ੋਅਰੂਮਾਂ ਦੇ ਬਰਾਮਦਿਆਂ ਅਤੇ ਫੁਟਪਾਥ ਦੀ ਥਾਂ ਤੇ ਆਪਣਾ ਸਮਾਨ ਲਗਾ ਕੇ ਨਾਜਾਇਜ ਕਬਜੇ ਕਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ þ। ਇਸ ਸੰਬਧੀ ਬੇਸ਼ੱਕ ਨਗਰ ਨਿਗਮ ਦੀ ਨਾਜਾਇਜ ਕਬਜਾ ਹਟਾਉਣ ਵਾਲੀ ਟੀਮ ਵਲੋਂ ਸਮੇਂ ਸਮੇਂ ਤੇ ਕਾਰਵਾਈ ਦੌਰਾਨ ਇਨ੍ਹਾਂ ਨਾਜਾਇਜ ਕਬਜਿਆਂ ਦੀ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਦਾ ਸਮਾਨ ਜਬਤ ਕਰ ਲਿਆ ਜਾਂਦਾ þ ਪਰਤੂੰ ਇਸ ਟੀਮ ਦੇ ਜਾਣ ਤੋਂ ਬਾਅਦ ਹੀ ਇਹ ਦੁਕਾਨਦਾਰ ਮੁੜ ਆਪਣਾ ਸਮਾਨ ਲਗਾ ਕੇ ਕਬਜਾ ਕਰ ਲੈਂਦੇ ਹਨ।
ਇਸ ਸੰਬਧੀ ਸਮਾਜ ਸੇਵੀ ਆਗੂ ਸ੍ਰ ਇੰਦਰਜੀਤ ਸਿੰਘ ਖੋਖਰ ਦਾ ਕਹਿਣਾ þ ਕਿ ਨਗਰ ਨਿਗਮ ਦੀ ਨਾਜਾਇਜ ਕਬਜਾ ਹਟਾਉਣ ਵਾਲੀ ਟੀਮ ਰੇਹੜੀ ਫੜ੍ਹੀ ਵਾਲਿਆਂ ਤੇ ਤਾਂ ਕਾਰਵਾਈ ਕਰਦੀ þ ਪਰ ਸ਼ੋਅਰੂਮ ਵਾਲਿਆਂ ਦੇ ਖਿਲਾਫ ਨਾਂਮਾਤਰ ਹੀ ਕਾਰਵਾਈ ਕੀਤੀ ਜਾਂਦੀ þ। ਉਹਨਾਂ ਕਿਹਾ ਕਿ ਇਹ ਸ਼ੋਅਰੂਮ ਵਾਲੇ ਆਪਣਾ ਸਮਾਨ ਪੈਦਲ ਚਲਣ ਲਈ ਬਣਾਏ ਗਏ ਫੁੱਟਪਾਥ ਤੱਕ ਲਗਾਉਣ ਕਾਰਨ ਲੋਕਾਂ ਨੂੰ ਮਾਰਕੀਟਾਂ ਵਿੱਚ ਚੱਲਣ ਤੱਕ ਲਈ ਵੀ ਥਾਂ ਨਹੀਂ ਮਿਲਦੀ þ। ਉਹਨਾਂ ਕਿਹਾ ਕਿ ਥਾਂ ਦੀ ਕਮੀ ਕਾਰਨ ਕਈ ਵਾਰ ਤਾਂ ਸ਼ਰਾਰਤੀ ਅਨਸਰ ਮਹਿਲਾਵਾਂ ਨਾਲ ਛੇੜਛਾੜ ਵੀ ਕਰਦੇ ਹਨ। ਉਹਨਾਂ ਮੰਗ ਕੀਤੀ ਕਿ ਨਗਰ ਨਿਗਮ ਵਲੋਂ ਇਹ ਨਾਜਾਇਜ ਕਬਜਾ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਇਨ੍ਹਾਂ ਫੁੱਟਪਾਥਾਂ ਨੂੰ ਖਾਲੀ ਕਰਵਾਉਣਾ ਚਾਹੀਦਾ þ।
ਇਸ ਮੌਕੇ ਫੇਜ਼ 3ਬੀ2 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ ਅਕਵਿੰਦਰ ਸਿੰਘ ਗੋਸਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿ੍ਰਸਮਿਸ, ਨਵਾਂ ਸਾਲ ਅਤੇ ਲੋਹੜੀ ਕਾਰਨ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਲਗਾਇਆ ਗਿਆ þ ਜਿਸਨੂੰ ਤਿਓਹਾਰਾਂ ਤੋਂ ਬਾਅਦ ਚੁੱਕਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮਾਰਕੀਟ ਵਿੱਚ ਬਾਹਰੋਂ ਆ ਕੇ ਰੇਹੜੀ ਫੜੀ ਲਗਾਉਣ ਵਾਲਿਆਂ ਨੂੰ ਹਟਾ ਦਿੱਤਾ ਗਿਆ

Leave a Reply

Your email address will not be published. Required fields are marked *