ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਵਲੋਂ ਰੋਸ ਮੁਜਾਹਰਾ

ਐਸ ਏ ਐਸ ਨਗਰ, 21 ਜੂਨ (ਸ.ਬ.) ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ  ਵੱਲੋਂ ਅਵਤਾਰ ਸਿਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੰਜਾਬ ਮੰਡੀ ਬੋਰਡ ਮੁਹਾਲੀ ਦੇ ਦਫਤਰ ਅੱਗੇ ਇੱਕ ਰੋਸ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਪੰਜਾਬ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਨਾਲ ਕੀਤੇ ਜਾਂਦੇ ਮਤਰੇਈ ਮਾਂ ਵਾਲੇ ਸਲੂਕ ਦਾ ਵਿਰੋਧ ਕੀਤਾ ਗਿਆ| ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਵੱਲੋਂ ਨਵੀਂ ਸਰਕਾਰ ਬਣਨ ਤੋਂ ਬਾਅਦ ਪੰਜਾਬ ਮੰਡੀ ਬੋਰਡ ਨੂੰ ਮੰਗ ਪੱਤਰ ਦਿੱਤਾ ਸੀ, ਪ੍ਰੰਤੂ ਪੰਜਾਬ ਮੰਡੀ ਬੋਰਡ ਵੱਲੋਂ ਅੱਜ ਤੱਕ ਪਿਛਲੇ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਮੁਲਾਜਮ ਮੰਗਾਂ ਨੂੰ ਵਾਰ-ਵਾਰ ਮੰਨ ਕੇ ਨਾ ਤਾਂ ਅੱਜ ਤੱਕ ਲਾਗੂ ਕੀਤਾ ਹੈ ਅਤੇ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਇੱਕ ਵੀ ਮੰਗ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਗਿਆ| ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੀ ਐਸ ਟੀ ਬਿੱਲ ਪਾਸ ਹੋਣ ਨਾਲ ਪੰਜਾਬ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਦਾ ਭਵਿੱਖ ਧੁੰਦਲਾ ਹੁੰਦਾ ਦਿੱਖ ਰਿਹਾ ਹੈ| ਬੁਲਾਰਿਆਂ ਨੇ ਕਿਹਾ ਕਿ ਹੱਕੀ ਮੰਗਾਂ ਨੂੰ   ਜੇਕਰ ਲਾਗੂ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ| ਰੋਸ ਮੁਜਾਹਰੇ ਨੂੰ ਸ੍ਰੀ ਸੁਖਮੰਦਰ ਸਿੰਘ ਢਿੱਲੋਂ, ਸ੍ਰੀ ਗੁਰਜੰਟ ਸਿੰਘ ਬਰਨਾਲਾ, ਸ੍ਰੀ ਦਵਿੰਦਰਪਾਲ ਸਿੰਘ ਪਟਿਆਲਾ, ਸ੍ਰੀ ਰਾਜੇਸ਼ਵਰ ਹਾਂਡਾ, ਸ੍ਰੀ ਕੁਲਦੀਪ ਕਾਹਲੋਂ, ਸ੍ਰੀ ਰਾਜ ਕੁਮਾਰ, ਸ੍ਰੀ ਸਰਿੰਦਰ ਸਿੰਘ ਰੋਪੜ, ਸ੍ਰੀ ਬਲਦੇਵ ਸਿੰਘ ਬਠਿੰਡਾ, ਸ੍ਰੀ ਹਰਭਜਨ ਸਿੰਘ ਟਾਂਡਾ, ਸ੍ਰੀ  ਸੋਹਣ ਸਿੰਘ ਲੁਧਿਆਣਾ, ਸ੍ਰੀ ਬਲਵਿੰਦਰ ਸਿੰਘ ਖਰੜ, ਸ੍ਰੀ ਕਲਗਾ ਸਿੰਘ ਚੜ੍ਹੇਵਾਨ, ਸ੍ਰੀ ਗੁਰਜੀਤ ਸਿੰਘ ਮੱਲ੍ਹੀ ਤਰਨਤਾਰਨ, ਸ੍ਰੀ ਪਰਵਿੰਦਰ ਸਿੰਘ ਮਹਿਲਕਲਾਂ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *