ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹਦੇ ਪਾਣੀ ਕਾਰਨ ਪਰੇਸ਼ਾਨ ਹੁੰਦੇ ਹਨ ਦੁਕਾਨਦਾਰ ਅਤੇ ਗ੍ਰਾਹਕ

ਐਸ.ਏ.ਐਸ.ਨਗਰ, 16 ਫਰਵਰੀ (ਜਸਵਿੰਦਰ ਸਿੰਘ) ਸਥਾਨਕ ਫੇਜ਼ 7 ਦੀ ਫੈਸ਼ਨ ਮਾਰਕੀਟ ਵਿਚਲੀ ਪਾਰਕਿੰਗ ਵਿੱਚ ਪਿੱਛਲੇ ਕਾਫੀ ਸਮੇਂ ਪਾਣੀ ਦੀ ਅੰਡਰ ਗਰਾਉਂਡ ਪਾਈਪ ਵਿੱਚ ਲੀਕੇਜ ਹੋਣ ਕਾਰਨ ਸਾਰੀ ਪਾਰਕਿੰਗ ਵਿੱਚ ਪਾਣੀ ਭਰ ਜਾਣ ਨਾਲ ਮਾਰਕੀਟ ਦੇ ਦੁਕਾਨਦਾਰਾਂ ਦੇ ਨਾਲ-ਨਾਲ ਉੱਥੇ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਸੰਬਧੀ ਮਾਰਕੀਟ ਦੇ ਦੁੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਥੇ ਲੱਗਭੱਗ ਪਿੱਛਲੇ 2 ਮਹੀਨਿਆ ਤੋਂ ਪਾਣੀ ਵਾਲੀ ਪਾਈਪ ਵਿੱਚ ਲੀਕੇਜ ਹੋ ਰਹੀ ਹੈ ਜਿਸ ਕਾਰਨ ਇਹ ਪਾਣੀ ਸਾਰੀ ਪਾਰਕਿੰਗ ਵਿੱਚ ਭਰ ਜਾਂਦਾ ਹੈ। ਪਾਰਕਿੰਗ ਵਿੱਚ ਖੜੇ ਇਸ ਪਾਣੀ ਕਾਰਨ ਲੋਕਾਂ ਨੂੰ ਆਪਣੇ ਵਾਹਨ ਖੜਾਉਣ ਸਮੇਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸਦੇ ਨਾਲ ਹੀ ਇਸ ਖੜੇ ਪਾਣੀ ਵਿੱਚ ਭਾਰੀ ਬਦਬੂ ਪੈਦਾ ਹੁੰਦੀ ਹੈ ਅਤੇ ਇਸਦੇਨਾਲ ਨਾਲ ਮੱਛਰ ਵੀ ਪੈਦਾ ਹੁੰਦਾ ਹੈ ਜਿਸ ਨਾਲ ਇਸ ਮਾਰਕੀਟ ਦੀ ਦਿੱਖ ਤਾਂ ਪ੍ਰਭਾਵਿਤ ਹੁੰਦੀ ਹੀ ਹੈ ਇੱਥੇ ਪਲਣ ਵਾਲੇ ਮੱਛਰਾਂ ਕਾਰਨ ਬਿਮਾਰੀ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਗੰਦੇ ਪਾਣੀ ਵਿੱਚ ਖੜੇ ਵਾਹਨ ਜਦੋਂ ਇੱਥੋਂ ਬਾਹਰ ਨਿਕਲਦੇ ਹਨ ਤਾਂ ਵਾਹਨਾਂ ਦੇ ਪਹੀਆ ਦੇ ਨਾਲ ਉੱਥੇ ਖੜੇ ਗੰਦੇ ਪਾਣੀ ਅਤੇ ਚਿੱਕੜ ਕਾਰਨ ਸਾਰੀ ਮਾਰਕੀਟ ਵਿੱਚ ਗੰਦਗੀ ਫੈਲਦੀ ਹੈ। ਇਸਦੇ ਨਾਲ ਹੀ ਇਹ ਗੰਦਾ ਪਾਣੀ ਉਥੋਂ ਨਾਲ ਜਾਂਦੀ ਮੁੱਖ ਸੜਕ ਤੱਕ ਵੀ ਪਹੁੰਚ ਜਾਂਦਾ ਹੈ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਦੀ ਸ਼ਿਕਾਇਤ ਕੀਤੀ ਨੂੰ ਲੱਗਭੱਗ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰਤੂੰ ਹੁਣ ਤੱਕ ਇੱਥੇ ਨਿਗਮ ਦਾ ਕੋਈ ਕਰਮਚਾਰੀ ਇਸਦੀ ਮੁਰੰਮਤ ਲਈ ਨਹੀਂ ਆਇਆ ਹੈ ਜਿਸ ਕਾਰਨ ਇਹ ਸੱਮਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਪਾਈਪ ਦੀ ਮੁਰੰਮਤ ਕਰਕੇ ਇਸ ਲੀਕੇਜ ਨੂੰ ਰੋਕਿਆ ਜਾਵੇ ਤਾਂ ਜੋ ਉਨ੍ਹਾਂ ਦੀ ਸੱਮਸਿਆ ਦਾ ਸਾਰਥਕ ਹੱਲ ਨਿਕਲ ਸਕੇ।

Leave a Reply

Your email address will not be published. Required fields are marked *