ਮਾਰਕੀਟ ਦੀ ਪਾਰਕਿੰਗ ਵਿੱਚ ਲਾਈਨਾਂ ਦਾ ਡਿਜਾਈਨ ਤਿਆਰ ਕਰਨ ਗਏ ਅਧਿਕਾਰੀ ਨੇ ਦਰਜ ਕੀਤੇ ਰੇਹੜੀਆਂ ਫੜੀਆਂ ਵਾਲਿਆਂ ਦੇ ਵੇਰਵੇ

ਐਸ ਏ ਐਸ ਨਗਰ, 21 ਮਾਰਚ (ਸ.ਬ.) ਫੇਜ਼ 7 ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹਦੇ ਵਾਹਨਾਂ ਵਾਸਤੇ ਲਾਈਨਾਂ ਲਗਵਾਉਣ ਦੇ ਕੰਮ ਦਾ ਡਿਜਾਈਨ ਤਿਆਰ ਕਰਨ ਲਈ ਨਿਗਮ ਦੇ ਬਿਲਡਿੰਗ ਇੰਸਪੈਕਟਰ ਸ੍ਰ. ਸੁਖਦੇਵ ਸਿੰਘ ਵਲੋਂ ਅੱਜ ਮਾਰਕੀਟ ਦਾ ਦੌਰਾ ਕੀਤਾ ਗਿਆ| ਇਸ ਦੌਰਾਨ ਉਹਨਾਂ ਵਲੋਂ ਮਾਰਕੀਟ ਦੀ ਪਾਰਕਿੰਗ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਦਾ ਵੀ ਵੇਰਵਾ ਇਕੱਤਰ ਕੀਤਾ ਗਿਆ| ਇਸ ਦੌਰਾਨ ਰੇਹੜੀਆਂ ਵਾਲਿਆਂ ਨੇ ਇਹ ਸਮਝਿਆ ਕਿ ਨਿਗਮ ਵਲੋਂ ਰੇਹੜੀਆਂ ਵਾਲਿਆਂ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਰੇਹੜੀਆਂ ਵਾਲੇ ਨਿਗਮ ਅਧਿਕਾਰੀ ਕੋਲ ਆਪਣੇ ਨਾਮ ਦਰਜ ਕਰਵਾਉਣ ਵਾਸਤੇ ਇਕੱਠ ਹੋ ਗਏ|
ਸੰਪਰਕ ਕਰਨ ਤੇ ਨਿਗਮ ਦੇ ਬਿਲਡਿੰਗ ਇੰਸਪੈਕਟਰ ਸ੍ਰ. ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮਾਰਕੀਟ ਦੀ ਪਾਰਕਿੰਗ ਦਾ ਡਿਜਾਈਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇੱਥੇ ਲੱਗਦੀਆਂ ਰੇਹੜੀਆਂ ਵਾਲਿਆਂ ਲਈ ਕੋਈ ਥਾਂ ਨਿਰਧਾਰਤ ਕੀਤੀ ਜਾਵੇ ਤਾਂ ਜੋ ਪਾਰਕਿੰਗ ਦਾ ਕੰਮ ਵੀ ਪ੍ਰਭਾਵਿਤ ਨਾ ਹੋਵੇ ਅਤੇ ਮਾਰਕੀਟ ਦੀ ਦਿੱਖ ਤੇ ਵੀ ਕੋਈ ਅਸਰ ਨਾ ਪਵੇ|
ਸੰਪਰਕ ਕਰਨ ਤੇ ਨਿਗਮ ਦੇ ਐਕਸੀਅਨ ਸ੍ਰ. ਨਰਿੰਦਰ ਸਿੰਘ ਦਾਲਮ ਨੇ ਕਿਹਾ ਕਿ ਫੇਜ਼ 7 ਦੀ ਮਾਰਕੀਟ ਵਿੱਚ ਨਿਗਮ ਵਲੋਂ ਵਾਹਨ ਖੜ੍ਹਾਉਣ ਲਈ ਲਾਈਨਾਂ ਲਗਵਾਈਆਂ ਜਾਣੀਆਂ ਹਨ ਜਿਸਦਾ ਡਿਜਾਈਨ ਤਿਆਰ ਕਰਨ ਲਈ ਬਿਲਡਿੰਗ ਇੰਸਪੈਕਟਰ ਨੂੰ ਉੱਥੇ ਭੇਜਿਆ ਗਿਆ ਹੈ| ਨਿਗਮ ਇੰਸਪੈਕਟਰ ਵਲੋਂ ਰੇਹੜੀਆਂ ਵਾਲਿਆਂ ਦੇ ਵੇਰਵੇ ਦਰਜ ਕਰਨ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ|

Leave a Reply

Your email address will not be published. Required fields are marked *