ਮਾਰਕੀਟ ਦੇ ਸਾਹਮਣੇ ਦੀ ਥਾਂ ਤੇ ਲੱਗੀ ਕਾਂਗਰਸ ਘਾਹ ਕਾਰਨ ਦੁਕਾਨਦਾਰ ਪ੍ਰੇਸ਼ਾਨ

ਐਸ.ਏ.ਐਸ.ਨਗਰ, 14 ਅਗਸਤ (ਜਸਵਿੰਦਰ ਸਿੰਘ) ਸਥਾਨਕ ਫੇਜ਼ 10 ਦੀ ਬੂਥ ਮਾਰਕੀਟ ਦੇ ਸਾਹਮਣੇ ਪਈ ਖਾਲੀ ਥਾਂ ਤੇ ਲੱਗੀ ਲੱਗਭਗ 3-4 ਫੁੱਟ ਉੱਚੀ ਕਾਂਗਰਸੀ ਘਾਹ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਾਰੀ             ਪ੍ਰੇਸ਼ਾਨੀ ਝੱਲਣੀ ਪੈਂਦੀ ਹੈ| 
ਇਸ ਸੰਬਧੀ ਬੂਥ ਮਾਰਕੀਟ ਦੇ ਦੁਕਾਨਦਾਰ ਸ੍ਰ. ਕਰਨੈਲ ਸਿੰਘ ਮਾਨ ਨੇ ਦੱਸਿਆ ਕਿ ਇਸ ਕਾਂਗਰਸੀ ਘਾਹ ਕਾਰਨ ਇਸ ਮਾਰਕੀਟ ਦੇ ਦੁਕਾਨਦਾਰ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ| ਉਹਨਾਂ ਕਿਹਾ ਕਿ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਲੱਗਭਗ 50-50 ਲੱਖ ਰੁਪਏ ਖਰਚ ਕਰਕੇ ਇੱਥੇ ਇਹ ਬੂਥ ਲਏ ਗਏ ਹਨ ਪਰ ਇਸਦੇ ਬਾਵਜੂਦ ਵੀ ਇਸ ਘਾਹ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੁੰਦੀ ਹੈ|
ਉਹਨਾਂ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਚਮੜੀ ਸੰਬਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਘਾਹ ਬੀਮਾਰੀ ਦਾ ਘਰ ਹੈ| ਉਹਨਾਂ ਕਿਹਾ ਕਿ ਇਸ ਘਾਹ ਨੂੰ ਛੂਹਣ ਦੇ ਨਾਲ-ਨਾਲ ਇਥੋਂ ਹੋ ਕੇ ਗੁਜਰਨ ਵਾਲੀ ਹਵਾ ਜਦੋਂ ਦੂਜੇ ਪਾਸੇ ਪੈਂਦੀ ਹੈ ਤਾਂ ਉਸ ਨਾਲ ਵੀ ਚਮੜੀ ਸੰਬਧੀ ਸੱਮਸਿਆਵਾਂ ਆ ਰਹੀਆਂ ਹਨ| ਉਹਨਾਂ ਕਿਹਾ ਕਿ ਇੱਕ ਤਾਂ ਪਹਿਲਾ ਹੀ ਇੱਥੇ ਦੇ ਦੁਕਾਨਦਾਰ ਕੋਰੋਨਾ ਮਾਹਾਂਮਾਰੀ ਕਾਰਨ ਆਰਥਿਕ ਮੰਦੀ ਦਾ ਸ਼ਿਕਾਰ ਹਨ ਅਤੇ ਦੂਜਾ ਇਸ ਘਾਹ ਕਾਰਨ ਵੀ ਇੱਥੇ ਆਉਣ ਵਾਲੇ ਗ੍ਰਾਹਕ ਇਸ ਮਾਰਕੀਟ ਵਿੱਚ ਆਉਣ ਤੋਂ ਗੁਰੇਜ ਕਰਦੇ ਹਨ| 
ਉਹਨਾਂ ਕਿਹਾ ਕਿ ਇਸ ਸੰਬਧੀ ਉਨਾਂ ਵਲੋਂ ਕਈ ਵਾਰ ਪ੍ਰਸ਼ਾਸ਼ਨ ਨੂੰ  ਸ਼ਿਕਾਇਤ ਵੀ ਕੀਤੀ ਗਈ ਹੈ ਪਰਤੂੰ ਪ੍ਰਸ਼ਾਸਨ ਦੇ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਇਹ ਥਾਂ ਗਮਾਡਾ ਦੇ ਅਧਿਨ ਹੈ ਅਤੇ ਇਸ ਸੰਬਧੀ ਗਮਾਡਾ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ ਅਤੇ ਜਦੋਂ ਇਸ ਸੰਬਧੀ ਗਮਾਡਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਹੈ ਜਿਸ ਕਾਰਨ ਉਨਾਂ ਨੂੰ ਖੱਜਲ ਹੋਣਾ ਪੈਂਦਾ ਹੈ| 

Leave a Reply

Your email address will not be published. Required fields are marked *