ਮਾਰਕੀਟ ਵਿੱਚ ਕਿਸੇ ਨੂੰ ਪਟਾਕੇ ਦੇ ਸਟਾਲ ਨਹੀਂ ਲਗਾਉਣ ਦਿੱਤੇ ਜਾਣਗੇ : ਮਨਫੂਲ ਸਿੰਘ

ਬਲਂੌਗੀ, 1 ਨਵੰਬਰ (ਸ.ਬ.) ਥਾਣਾ ਬਲਂੌਗੀ ਦੇ ਮੁੱਖ ਅਫਸਰ ਐਸ ਆਈ ਮਨਫੂਲ ਸਿੰਘ ਨੇ ਦਿਵਾਲੀ ਦੇ ਤਿਉਹਾਰ ਮੌਕੇ ਬਲਂੌਗੀ ਇਲਾਕੇ ਦੇ ਸੁਰਖਿਆ ਪ੍ਰਬੰਧਾਂ ਦਾ ਜਾਇਜਾ ਲਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬਲੌਂਗੀ ਦੀ ਮਾਰਕੀਟ ਵਿੱਚ ਕਿਸੇ ਵੀ ਦੁਕਾਨਦਾਰ ਜਾਂ ਕਿਸੇ ਹੋਰ ਵਿਅਕਤੀ ਨੂੰ ਸਟਾਲ ਲਗਾ ਕੇ ਪਟਾਕੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ| ਉਹਨਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਬਲੌਂਗੀ ਇਲਾਕੇ ਵਿੱਚ ਸੁਰਖਿਆ ਪ੍ਰਬੰਧ ਕੀਤੇ ਗਏ ਹਨ| ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿਵਾਲੀ ਦਾ ਤਿਉਹਾਰ ਆਪਸ ਵਿੱਚ ਮੇਲ ਮਿਲਾਪ ਨਾਲ ਮਨਾਇਆ ਜਾਵੇ|

Leave a Reply

Your email address will not be published. Required fields are marked *