ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਦੁਕਾਨਦਾਰਾਂ ਦੇ ਮਸਲੇ ਵਿਚਾਰੇ

ਐਸ ਏ ਐਸ ਨ ਗਰ, 19 ਅਪ੍ਰੈਲ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੀ ਇੱਕ ਮੀਟਿੰਗ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਦੀ ਅਗਵਾਈ ਵਿੱਚ ਹੋਈ| ਇਸ ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਕੀਤਾ ਗਿਆ|
ਮੀਟਿੰਗ ਦੌਰਾਨ ਵੱਖ ਵੱਖ ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਵਿੱਚ ਸਹੀ ਤਰੀਕੇ ਨਾਲ ਸਫਾਈ ਨਹੀਂ ਕੀਤੀ ਜਾਂਦੀ| ਮਾਰਕੀਟ ਵਿੱਚ ਸੀਵਰੇਜ ਸਿਸਟਮ ਵੀ ਅਕਸਰ ਹੀ ਜਾਮ ਹੋ ਜਾਂਦਾ ਹੈ, ਇਸਦਾ ਕਾਰਨ ਇਥੇ ਸੀਵਰੇਜ ਦੀ ਛੋਟੀ ਲਾਈਨ ਦਾ ਹੋਣਾ ਹੈ|
ਇਸ ਮੌਕੇ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਦੇ ਤਮਾਮ ਭਰੋਸਿਆਂ ਦੇ ਬਾਵਜੂਦ ਹੁਣ ਤੱਕ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਨ ਲਈ ਲਾਈਨਾਂ ਨਹੀਂ ਲਗਾਈਆਂ ਗਈਆਂ, ਜਿਸ ਕਰਕੇ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਹਰ ਸਮੇਂ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ ਅਤੇ ਲੋਕ ਆਪਣੀ ਮਰਜੀ ਨਾਲ ਹੀ ਵਾਹਨ ਖੜੇ ਕਰਕੇ ਚਲੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ| ਮਾਰਕੀਟ ਦੀ ਪਾਰਕਿੰਗ ਵਿੱਚ ਅਕਸਰ ਹੀ ਰਾਤ ਸਮੇਂ ਸ਼ਰਾਰਤੀ ਨੌਜਵਾਨ ਮੁੰਡੇ ਕੁੜੀਆਂ ਆ ਜਾਂਦੇ ਹਨ ਜੋ ਕਿ ਆਪਣੇ ਵਾਹਨਾਂ ਵਿੱਚ ਬੈਠ ਕੇ ਸ਼ਰਾਬ ਆਦਿ ਪੀਂਦੇ ਹਨ, ਜਿਸ ਕਰਕੇ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਹੈ|
ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਵਿੱਚ ਰੇਹੜੀਆਂ ਫੜੀਆਂ ਲੱਗਣੀਆਂ ਸੁਰੂ ਹੋ ਗਈਆਂ ਹਨ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ| ਨਗਰ ਨਿਗਮ ਵਲੋਂ ਨਾਜਾਇਜ ਰੇਹੜੀਆਂ ਫੜੀਆਂ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ| ਮਾਰਕੀਟ ਵਿੱਚ ਬੀੜੀ ਸਿਗਰਟ ਵੇਚਣ ਵਾਲਿਆਂ ਨੇ ਮੁੜ ਡੇਰੇ ਲਾ ਲਏ ਹਨ ਅਤੇ ਇਹਨਾਂ ਨੇੜੇ ਖੜ੍ਹ ਕੇ ਲੋਕ ਸ਼ਰ੍ਹੇਆਮ ਬੀੜੀ ਸਿਗਰਟ ਪੀਂਦੇ ਰਹਿੰਦੇ ਹਨ|
ਇਸ ਮੌਕੇ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਸੱਮਸਿਆਵਾਂ ਨੂੰ ਪਹਿਲ ਦੇ ਅਧਾਰ ਉਪਰ ਹੱਲ ਕਰਵਾਇਆ ਜਾਵੇਗਾ| ਇਸ ਮੌਕੇ ਮੁੱਖ ਸਲਾਹਕਾਰ ਆਤਮਾ ਰਾਮ ਅਗਰਵਾਲ, ਸਲਾਹਕਾਰ ਸੁਰਿੰਦਰ ਸਿੰਘ, ਜਤਿੰਦਰ ਸਿੰਘ, ਮੀਤ ਪ੍ਰਧਾਨ ਅਸ਼ੋਕ ਕੁਮਾਰ, ਜਨਰਲ ਸਕੱਤਰ ਵਰੁਣ ਗੁਪਤਾ, ਖਜਾਨਚੀ ਜਤਿੰਦਰ ਸਿੰਘ, ਜੁਆਂਇੰਟ ਸਕੱਤਰ ਵਰਿੰਦਰ ਸਿੰਘ, ਦਿਨੇਸ਼ ਸਿੰਗਲਾ, ਸਕੱਤਰ ਗੁਰਪ੍ਰੀਤ ਸਿੰਘ, ਆਰਗੇਨਾਈਜਿੰਗ ਸਕੱਤਰ ਜਗਦੀਸ਼ ਮਲਹੋਤਰਾ, ਐਕਜੈਕਟਿਵ ਮੈਂਬਰ ਜਸਬੀਰ ਸਿੰਘ, ਸਤਿੰਦਰ ਸਿੰਘ, ਕੁਲਜੀਤ ਸਿੰਘ, ਸੁਸ਼ੀਲ ਵਰਮਾ, ਸੌਰਭ ਜੈਨ, ਮੋਹਨ ਸਿੰਘ, ਸੰਜੈ ਸਰਮਾ, ਹਿਤੇਸ਼ ਬਾਂਸਲ, ਮਨੀਸ਼ਾ ਵਰਮਾ, ਚਿਰਾਗ ਓਬਰਾਏ, ਸਤਿੰਦਰ ਸਿੰਘ, ਚਰਨਜੀਤ ਸਿੰਘ, ਮੌਂਟੀ ਸਿੰਘ, ਚਰਨਜੀਤ ਸਰਮਾ, ਗੁਰਪ੍ਰੀਤ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਸਨ|

Leave a Reply

Your email address will not be published. Required fields are marked *