ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਨੇ ਛਬੀਲ ਅਤੇ ਲੰਗਰ ਲਗਾਇਆ

ਐਸ ਏ ਐਸ ਨਗਰ, 22 ਜੂਨ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਵਲੋਂ ਮਾਰਕੀਟ ਦੀ ਪਾਰਕਿੰਗ ਵਿਖੇ ਅੱਜ ਠੰਡੇ ਮਿੱਠੇ ਜਲ ਅਤੇ ਗਰਮ ਦੁੱਧ ਦੀ ਛਬੀਲ, ਕੜਾਹ ਅਤੇ ਪੂਰੀ ਛੋਲਿਆਂ ਦਾ ਲੰਗਰ ਲਾਇਆ ਗਿਆ| ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਮਾਰਕੀਟ ਦੀ ਪਾਰਕਿੰਗ ਵਿੱਚ ਹਰ ਸਾਲ ਛਬੀਲ ਅਤੇ ਲੰਗਰ ਲਗਾਏ ਜਾਂਦੇ ਹਨ| ਉਹਨਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਾਉਣਾ ਅਤੇ ਕੜਾਹ ਤੇ ਪੂਰੀ ਛੋਲਿਆਂ ਦਾ ਲੰਗਰ ਲਾਉਣਾ ਪੁੰਨ ਦਾ ਕੰਮ ਹੈ, ਜਿਸ ਵਿੱਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ| ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਨੇ ਵੀ ਸੇਵਾ ਕੀਤੀ

Leave a Reply

Your email address will not be published. Required fields are marked *