ਮਾਰੀਸ਼ਸ ਦਾ ਸਭ ਤੋਂ ਵੱਡਾ ਸਾਈਬਰ ਟਾਵਰ ਕਹਾਏਗਾ ‘ਅਟਲ ਬਿਹਾਰੀ ਵਾਜਪਾਈ ਟਾਵਰ’

ਪੋਰਟ ਲੁਇਸ, 18 ਅਗਸਤ (ਸ.ਬ.) ਮਾਰੀਸ਼ਸ ਦੀ ਰਾਜਧਾਨੀ ਪੋਰਟ ਲੁਇਸ ਵਿਖੇ ਹੋ ਰਹੇ 11ਵੇਂ ਵਿਸ਼ਵ ਹਿੰਦੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਐਲਾਨ ਕੀਤਾ ਕਿ ਮਾਰੀਸ਼ਸ਼ ਦੇ ਸਭ ਤੋਂ ਵੱਡੇ ਸਾਈਬਰ ਟਾਵਰ ਨੂੰ ਹੁਣ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ਨਾਲ ਜਾਣਿਆ ਜਾਵੇਗਾ| ਉਨ੍ਹਾਂ ਕਿਹਾ ਕਿ ਹੁਣ ਇਹ ਟਾਵਰ ‘ਅਟਲ ਬਿਹਾਰੀ ਵਾਜਪਾਈ ਟਾਵਰ’ ਕਹਾਏਗਾ| ਇਸ ਤੋਂ ਪਹਿਲਾਂ ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੌਜੂਦਗੀ ਵਿੱਚ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਗਈ|

Leave a Reply

Your email address will not be published. Required fields are marked *