ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਲੈਣ 1 ਅਪ੍ਰੈਲ ਨੂੰ ਇਰਾਕ ਜਾਣਗੇ ਵੀ.ਕੇ. ਸਿੰਘ

ਨਵੀਂ ਦਿੱਲੀ, 30 ਮਾਰਚ (ਸ.ਬ.) ਇਰਾਕ ਦੇ ਮੋਸੁਲ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ| ਵਿਦੇਸ਼ ਸੂਬਾ ਮੰਤਰੀ ਵੀ.ਕੇ ਸਿੰਘ ਨੇ ਕਿਹਾ ਕਿ ਉਹ 1 ਅਪ੍ਰੈਲ ਨੂੰ ਲਾਸ਼ਾਂ ਨੂੰ ਲਿਆਉਣ ਇਰਾਕ ਜਾਣਗੇ| ਇਸ ਉਪਰੰਤ 2 ਅਪ੍ਰੈਲ ਨੂੰ ਲਾਸ਼ਾਂ ਨੂੰ ਵਿਸ਼ੇਸ਼ ਜਹਾਜ ਰਾਹੀਂ ਭਾਰਤ ਵਿੱਚ ਵਾਪਿਸ ਲਿਆਂਦਾ ਜਾਵੇਗਾ| ਇੱਥੇ ਜਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਦੋਂ ਸੰਸਦ ਵਿੱਚ 39 ਭਾਰਤੀਆਂ ਦੀ ਮੌਤ ਦੀ ਸੂਚਨਾ ਦਿੱਤੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਵੀ.ਕੇ. ਸਿੰਘ ਇਰਾਕ ਤੋਂ ਲਾਸ਼ਾਂ ਨੂੰ ਭਾਰਤ ਲੈ ਕੇ ਆਉਣਗੇ|
ਜਹਾਜ਼ ਪਹਿਲਾਂ ਅੰਮ੍ਰਿਤਸਰ ਜਾਏਗਾ, ਫਿਰ ਪਟਨਾ ਅਤੇ ਇਸ ਤੋਂ ਬਾਅਦ ਕਲਕੱਤਾ| 39 ਭਾਰਤੀ ਨਾਗਰਿਕਾਂ ਵਿੱਚ 27 ਨਾਗਰਿਕ ਪੰਜਾਬ ਦੇ ਹਨ, ਚਾਰ ਹਿਮਾਚਲ ਪ੍ਰਦੇਸ਼ ਦੇ, 6 ਬਿਹਾਰ ਅਤੇ 2 ਪੱਛਮੀ ਬੰਗਾਲ ਦੇ ਨਾਗਰਿਕ ਹਨ|
ਉਸ ਵੇਲੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਪਹਾੜ ਦੀ ਖੁਦਾਈ ਕਰਕੇ ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਸੀ| ਉਸ ਸਮੇਂ ਵੀ.ਕੇ. ਸਿੰਘ ਹੀ ਲਾਸ਼ਾਂ ਦੀ ਪਛਾਣ ਲਈ ਇਰਾਕ ਗਏ ਸਨ| ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਡੀ.ਐੈਨ. ਏ. ਸੈਂਪਲ ਨਾਲ ਮੈਚ ਕੀਤਾ ਗਿਆ ਸੀ| ਜ਼ਿਕਰਯੋਗ ਹੈ ਕਿ ਸੰਸਦ ਵਿੱਚ ਸ਼ੁਸ਼ਮਾ ਵੱਲੋਂ ਭਾਰਤੀਆਂ ਦੀ ਮੌਤ ਦੀ ਜਾਣਕਾਰੀ ਦੇਣ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ| ਵਿਰੋਧੀ ਧਿਰ ਨੇ ਸ਼ੁਸ਼ਮਾ ਤੇ ਝੂਠ ਬੋਲਣ ਅਤੇ ਸੱਚ ਲੁਕਾਉਣ ਦਾ ਦੋਸ਼ ਲਗਾਇਆ ਸੀ|

Leave a Reply

Your email address will not be published. Required fields are marked *