ਮਾਲਗੱਡੀ ਦਾ ਡੱਬਾ ਪਟੜੀ ਤੋਂ ਉਤਰਿਆ

ਅਲੀਗੜ੍ਹ, 26 ਦਸੰਬਰ (ਸ.ਬ.) ਅਲੀਗੜ੍ਹ ਦੇ ਹਰਦੁਆਗੰਜ ਰੇਲਵੇ ਸਟੇਸ਼ਨ ਨੇੜੇ ਯਾਰਡ ਵਿੱਚ ਮਾਲਗੱਡੀ ਦੀ ਸ਼ਟਿੰਗ ਦੌਰਾਨ ਇਕ ਡੱਬਾ ਪਟੜੀ ਤੋਂ ਉਤਰ ਗਿਆ|
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅਲੀਗੜ੍ਹ ਰੇਲਵੇ ਸਟੇਸ਼ਨ ਤੋਂ ਕਰੀਬ 10 ਕਿਲੋਮੀਟਰ ਦੂਰ ਹਰਦੁਆਗੰਜ ਯਾਰਡ ਵਿੱਚ ਅੱਜ ਸਵੇਰੇ ਮਾਲਗੱਡੀ ਦੀ ਸ਼ਟਿੰਗ ਦੌਰਾਨ ਇਕ ਡੱਬਾ ਪਟੜੀ ਤੋਂ ਉਤਰ ਗਿਆ| ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ਤੇ ਪੁੱਜੇ| ਬੇਪਟੜੀ ਹੁੰਦੇ ਡੱਬੇ ਨੂੰ ਕਰੇਨ ਦੀ ਮਦਦ ਨਾਲ ਪਟੜੀ ਤੋਂ ਉਤਾਰਿਆ ਗਿਆ| ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ| ਰੇਲਵੇ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ|

Leave a Reply

Your email address will not be published. Required fields are marked *