ਮਾਲਗੱਡੀ ਨੇ ਗੈਸ ਸਿਲੰਡਰ ਲੱਦੇ ਟਰੱਕ ਨੂੰ ਮਾਰੀ ਟੱਕਰ, ਵੱਡਾ ਹਾਦਸਾ ਹੋਣ ਤੋਂ ਟਲਿਆ

ਚੰਦੌਲੀ, 2 ਫਰਵਰੀ (ਸ.ਬ.) ਚੰਦੌਲੀ ਜ਼ਿਲੇ ਵਿੱਚ ਅੱਜ ਇਕ ਵੱਡਾ ਰੇਲ ਅਤੇ ਸੜਕ ਹਾਦਸਾ ਹੋਣ ਤੋਂ ਟਲ ਗਿਆ| ਅੱਜ ਇਕ ਮਾਲਗੱਡੀ ਨੇ ਗੈਸ ਸਿਲੰਡਰ ਲੱਦੇ ਟਰੱਕ ਨੂੰ ਟੱਕਰ ਮਾਰ ਦਿੱਤੀ| ਜਿਸ ਨਾਲ ਟਰੱਕ ਦੇ ਪਰਖੱਚੇ ਉਡ ਗਏ ਅਤੇ ਸਿਲੰਡਰ               ਖੇਤਾਂ ਵਿੱਚ ਖਿੱਲ੍ਹਰ ਗਏ| ਇਸ ਤੋਂ ਬਾਅਦ ਵੀ ਵੱਡਾ ਹਾਦਸਾ ਹੋਣ ਤੋਂ ਟਲ ਗਿਆ| ਚੰਦੌਲੀ ਵਿੱਚ ਮੁਗਲਸਰਾਇ ਰੇਲਵੇ ਦੇ ਪਲਾਂਟ ਡਿਪੋ ਕੋਲ ਲਗਭਗ 9 ਵਜੇ ਪਲਾਂਟ ਡਿਪੋ ਦੇ ਗੋਦਾਮ ਵਿੱਚੋਂ ਗੈਸ ਸਿਲੰਡਰ ਲੱਦ ਕੇ ਇਕ ਟਰੱਕ ਗੁਬਰੀਆ ਪਿੰਡ ਜਾ ਰਿਹਾ ਸੀ| ਪਿੰਡ ਕੋਲ ਮਨੁੱਖੀ ਰਹਿਤ ਰੇਲਵੇ ਕਰਾਸਿੰਗ ਨੂੰ ਪਾਰ ਕਰਦੇ ਸਮੇਂ ਟਰੱਕ ਡਰਾਈਵਰ ਨੇ ਵਾਰਾਣਸੀ ਤੋਂ ਮੁਗਲਸਰਾਇ ਆ ਰਹੀ ਮਾਲਗੱਡੀ ਨੂੰ ਨਹੀਂ ਦੇਖਿਆ| ਟਰੇਨ ਜਦੋਂ ਉਸ ਦੇ           ਨੇੜੇ ਆ ਗਈ ਤਾਂ ਉਹ ਘਬਰਾਹਟ ਵਿੱਚ ਆਪਣਾ ਟਰੱਕ ਟਰੈਕ ਤੇ ਹੀ ਛੱਡ ਕੇ ਭੱਜ ਗਿਆ| ਇਸ ਨਾਲ                 ਟਰੇਨ ਉਸ ਟਰੱਕ ਨੂੰ ਟੱਕਰ ਮਾਰਦੇ ਹੋਏ ਲਗਭਗ 700 ਮੀਟਰ ਤੱਕ ਲੈ ਗਈ| ਟੱਕਰ ਤੋਂ ਬਾਅਦ ਮਾਲਵਾਹਕ ਦੇ ਪਰਖੱਚੇ ਉਡ ਗਏ, ਉਥੇ ਹੀ ਉਸ ਵਿੱਚ ਲੱਦੇ ਸਿਲੰਡਰ ਖਿੱਲ੍ਹਰ ਗਏ| ਇਸ ਟੱਕਰ ਨਾਲ ਡਰਾਈਵਰ ਅਤੇ ਉਸ ਨਾਲ ਬੈਠੇ ਹੋਰ ਲੋਕਾਂ ਨੂੰ ਵੀ ਸੱਟਾ ਲੱਗੀਆਂ ਹਨ| ਟੱਕਰ ਲੱਗਦੇ ਹੀ ਮੌਕੇ ਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ| ਉਥੇ ਹੀ ਟਰੇਨ ਵੀ ਰੁੱਕ ਗਈ, ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਟਰੇਨ ਰਵਾਨਾ ਹੋਈ| ਹਾਲਾਂਕਿ ਸਿਲੰਡਰ ਵਿੱਚ ਬਲਾਸਟ ਨਹੀਂ ਹੋਇਆ, ਜੇਕਰ ਹੋ ਬਲਾਸਟ ਹੋ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ| ਫਿਲਹਾਲ ਰੇਲ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਛਾਨਬੀਣ ਵਿੱਚ ਜੁੱਟ ਗਿਆ ਹੈ|

Leave a Reply

Your email address will not be published. Required fields are marked *