ਮਾਲੀ ਕਤਲ ਮਾਮਲੇ ਵਿੱਚ ਪੁਲੀਸ ਨੇ ਕਾਬੂ ਕੀਤੇ 7 ਦੋਸ਼ੀ

ਬਮਾਕੋ, 3 ਜਨਵਰੀ (ਸ.ਬ.) ਮੱਧ ਮਾਲੀ ਵਿੱਚ ਦੋ ਭਾਈਚਾਰਿਆਂ ਵਿਚਕਾਰ ਤਾਜ਼ਾ ਹਿੰਸਾ ਦੌਰਾਨ ਹੋਏ ਹਮਲੇ ਵਿੱਚ 37 ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ 7 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਮਾਲੀ ਸਰਕਾਰ ਨੇ ਇਸ ਸਬੰਧ ਵਿੱਚ ਬਿਆਨ ਜਾਰੀ ਕੀਤਾ ਹੈ| ਨਾਗਰਿਕ ਸੁਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਮੱਧ ਮੋਪਤੀ ਖੇਤਰ ਵਿੱਚ ਕੁਲੋਗੋਨ ਪਿੰਡ ਵਿੱਚ ਨਵੇਂ ਸਾਲ ਦੇ ਦਿਨ ਹਮਲੇ ਮਗਰੋਂ ਮਾਲੀ ਦੇ ਫੌਜੀ ਬਲ ਘਟਨਾ ਵਾਲੇ ਸਥਾਨ ਤੇ ਪੁੱਜੇ | ਉਨ੍ਹਾਂ ਨੇ ਇਸ ਮਾਮਲੇ ਵਿੱਚ 7 ਲੋਕਾਂ ਨੂੰ ਹਿਰਾਸਤ ਵਿੱਚ ਲਿਆ| ਮੰਤਰਾਲੇ ਨੇ ਹਾਲਾਂਕਿ ਹਿਰਾਸਤ ਵਿੱਚ ਲਏ ਗਏ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ| ਹਮਲੇ ਵਿੱਚ ਸ਼ਾਮਲ ਹਮਲਾਵਰ ਡੋਗੋਮ ਸ਼ਿਕਾਰੀ ਦੱਸੇ ਜਾ ਰਹੇ ਹਨ| ਮੰਤਰਾਲੇ ਨੇ ਕਿਹਾ ਕਿ ਫੌਜ ਦਾ ਇਹ ਮਿਸ਼ਨ ਬੁਰਕੀਨਾ ਫਾਸੋ ਸਰਹੱਦ ਦੇ ਨੇੜੇ ਬੋਬੋਸੋ ਪਿੰਡ ਵਿੱਚ ਵੀ ਪੱਜਾ, ਜਿੱਥੇ ਅੱਗ ਲੱਗਣ ਮਗਰੋਂ ਇਕ ਸ਼ੱਕੀ ਦੀ ਮੌਤ ਹੋ ਗਈ| ਇਸ ਮਾਮਲੇ ਵਿੱਚ 24 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਇਹ ਹਿੰਸਾ ਫੁਲਾਨੀ ਪਿੰਡ ਦੇ ਲੋਕਾਂ ਵਲੋਂ ਡੋਗਨ ਭਾਈਚਾਰੇ ਦੇ ਲੋਕਾਂ ਦੀ ਜ਼ਮੀਨ ਤੇ ਪਸ਼ੂ ਚਰਾਉਣ ਦੇ ਦੋਸ਼ਾਂ, ਜ਼ਮੀਨ ਅਤੇ ਪਾਣੀ ਦੇ ਵਿਵਾਦ ਵਿਚਕਾਰ ਭੜਕੀ ਹੈ| ਸੰਯੁਕਤ ਰਾਸ਼ਟਰ ਮੁਤਾਬਕ 2018 ਵਿੱਚ ਇਸ ਇਲਾਕੇ ਵਿੱਚ 500 ਤੋਂ ਜ਼ਿਆਦਾ ਨਾਗਰਿਕ ਮਾਰੇ ਗਏ ਹਨ| ਨਾਗਰਿਕ ਰੱਖਿਆ ਮੰਤਰਾਲੇ ਵਲੋਂ ਜਾਰੀ

Leave a Reply

Your email address will not be published. Required fields are marked *