ਮਾਲੀ ਹਮਲੇ ਵਿੱਚ ਦੋ ਸ਼ਾਂਤੀ ਰੱਖਿਅਕਾਂ ਦੀ ਮੌਤ, 10 ਜ਼ਖਮੀ

ਬਾਮਕੋ, 6 ਅਪ੍ਰੈਲ (ਸ.ਬ.) ਪੂਰਬੀ-ਉਤਰੀ ਮਾਲੀ ਵਿਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਦੇ ਇਕ ਕੈਂਪ ਤੇ ਹੋਏ ਹਮਲੇ ਦੌਰਾਨ ਅੱਜ ਦੋ ਸ਼ਾਂਤੀ ਰੱਖਿਅਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀ ਹੋ ਗਏ| ਉਥੇ ਸਥਿਤ ਸੰਯੁਕਤ ਰਾਸ਼ਟਰ ਮਿਸ਼ਨ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ| ਬਿਆਨ ਮੁਤਾਬਕ ਸ਼ਾਂਤੀ ਰੱਖਿਅਕ ਸ਼ਾਮ ਕਰੀਬ 6:45 ਵਜੇ ਮੋਟਾਰ ਫਾਇਰ ਦੇ ਦਾਇਰੇ ਵਿਚ ਆ ਗਏ| ਇਸ ਮਿਸ਼ਨ ਨੂੰ ਐਮ. ਆਈ. ਐਨ. ਯੂ. ਐਸ. ਐਮ. ਏ. ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ| ਇਸ ਵਿਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਮੁਲਾਂਕਣ ਦੇ ਮੁਤਾਬਕ ਦੋ ਸ਼ਾਂਤੀ ਰੱਖਿਅਕ ਮਾਰੇ ਗਏ ਜਦਕਿ 10 ਹੋਰ ਜ਼ਖਮੀ ਹੋ ਗਏ| ਬਿਆਨ ਵਿਚ ਦੱਸਿਆ ਗਿਆ ਕਿ ਇਹ ਕੈਂਪ ਅਗੁਏਲਹੋਕ ਵਿਚ ਸਥਿਤ ਹੈ| ਮਾਲ ਸਭ ਤੋਂ ਖਤਰਨਾਕ ਸੰਯੁਕਤ ਰਾਸ਼ਟਰ ਮਿਸ਼ਨਾਂ ਵਿਚੋਂ ਇਕ ਹੈ, ਜਿੱਥੇ ਸਾਲ 2013 ਤੋਂ ਹੁਣ ਤੱਕ 2013 ਸ਼ਾਂਤੀ ਰੱਖਿਅਕ ਮਾਰੇ ਜਾ ਚੁੱਕੇ ਹਨ| ਦੇਸ਼ ਵਿਚ ਐਮ. ਆਈ. ਐਨ. ਯੂ. ਐਸ. ਐਮ. ਏ. ਦੇ ਤਹਿਤ ਕਰੀਬ 12,500 ਸੁਰੱਖਿਆ ਬਲ ਹਨ ਅਤੇ ਇਸ ਦੇ ਇਲਾਵਾ ਜੇਹਾਦ ਦੋਸ਼ੀ ਮੁਹਿੰਮ ਵਿਚ ਸ਼ਾਮਲ 4000 ਫ੍ਰਾਂਸੀਸੀ ਜਵਾਨ ਵੀ ਉਨ੍ਹਾਂ ਦੀ ਮਦਦ ਲਈ ਤੈਨਾਤ ਹਨ|

Leave a Reply

Your email address will not be published. Required fields are marked *