ਮਾਸਕੋ ਦੇ ਸ਼ਾਪਿੰਗ ਮਾਲ ਵਿਚ ਲੱਗੀ ਭਿਆਨਕ ਅੱਗ, 14 ਵਿਅਕਤੀ ਝੁਲਸੇ

ਮਾਸਕੋ, 11 ਜੁਲਾਈ (ਸ.ਬ.)  ਮਾਸਕੋ ਦੇ ਇਕ ਸ਼ਾਪਿੰਗ ਮਾਲ ਵਿਚ ਭਿਆਨਕ ਅੱਗ ਲੱਗਣ ਨਾਲ 14 ਵਿਅਕਤੀ ਝੁਲਸ ਗਏ | ਦੱਸਿਆ ਜਾ ਰਿਹਾ ਹੈ ਕਿ ਕਰੀਬ 200 ਤੋਂ ਜ਼ਿਆਦਾ ਅੱਗ ਬੁਝਾਓ ਕਰਮਚਾਰੀਆਂ ਅਤੇ 60 ਟਰੱਕਾਂ ਨੇ ਸ਼ਾਪਿੰਗ ਮਾਲ ਵਿਚ ਫਸੇ ਲੋਕਾਂ ਨੂੰ ਉਥੋਂ ਬਾਹਰ ਕੱਢਿਆ|
ਜ਼ਿਕਰਯੋਗ ਹੈ ਕਿ ਰੂਸ ਦੀ ਰਾਜਧਾਨੀ ਮਾਸਕੋ ਦੇ ਪੂਰਬੀ ਉਤਰੀ ਸਥਿਤ ਰਿਓ ਦੇ ਇਕ ਸ਼ਾਪਿੰਗ ਮਾਲ ਵਿਚ ਬੀਤੇ ਦਿਨੀਂ ਅੱਗ ਲੱਗ ਗਈ| ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਅਤੇ ਕਰਮਚਾਰੀਆਂ ਨੇ ਕਈ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ 14 ਵਿਅਕਤੀ ਅੱਗ ਨਾਲ ਝੁਲਸ ਗਏ| ਡਿਪਟੀ      ਮੇਅਰ ਪਿਓਰ ਬਿਰੀਉਕੋਵ ਨੇ ਕਿਹਾ ਕਿ 14 ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ | ਉਨ੍ਹਾਂ ਦੱਸਿਆ ਕਿ ਹੁਣ ਅੱਗ ਉਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ| ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *