ਮਾਸਕ ਤੋਂ ਬਿਨਾਂ ਘੁੰਮ ਰਹੇ ਲੋਕਾਂ ਦੇ ਚਲਾਨ ਕੱਟੇ

ਪਟਿਆਲਾ,  21 ਅਗਸਤ (ਬਿੰਦੂ ਸ਼ਰਮਾ) ਪਟਿਆਲਾ ਪੁਲੀਸ ਵਲੋਂ ਜਿਲ੍ਹੇ ਦੇ ਐਸ ਐਸ ਪੀ ਵਿਕਰਮਜੀਤ ਦੁੱਗਲ ਦੀਆਂ ਹਿਦਾਇਤਾਂ ਤੇ ਆਮਂ ਲੋਕਾਂ ਨੂੰ ਕੋਰੋਨਾ ਦੀ ਬੀਮਾਰੀ ਬਾਰੇ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪਟਿਆਲਾ ਦੇ ਕੋਤਵਾਲੀ ਥਾਣੇ ਦੇ ਏਐਸਆਈ ਜੈਦੀਪ ਸਨੋਰੀ ਵਲੋਂ ਵੱਡੀ ਨਦੀ ਦੇ ਕੋਲ ਪੁਲੀਸ ਟੀਮ ਨਾਲ ਨਾਕਾ ਲਗਾ ਕੇ ਮਾਸਕ ਤੋਂ ਬਿਨਾਂ ਘੁੰਮ ਰਹੇ ਲੋਕਾਂ ਦੇ ਚਲਾਨ ਕੱਟੇ ਗਏ| ਇਸ ਮੌਕੇ ਪੁਲੀਸ ਟੀਮ ਵਲੋਂ ਲੋਕਾਂ ਨੂੰ ਕਿਹਾ ਗਿਆ ਕਿ ਉਹ ਕੋਰੋਨਾ ਤੋਂ ਬਚਾਓ ਲਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਜਰੂਰ ਪਾਉਣ| ਇਸ ਮੌਕੇ ਹੈਡ ਕਾਂਸਟੇਬਲ ਸੁਖਪ੍ਰੀਤ ਅਤੇ ਵਾਲੰਟੀਅਰਸ ਵੀ ਮੌਜੂਦ ਸਨ|

Leave a Reply

Your email address will not be published. Required fields are marked *