ਮਾਸਟਰਜ ਜਿਲਾ ਅਥਲੈਟਿਕਸ ਐਸੋਸੀਏਸਨ ਵਲੋਂ ਜੇਤੂਆਂ ਦਾ ਸਨਮਾਨ

ਐਸ ਏ ਐਸ ਨਗਰ, 20 ਮਾਰਚ (ਸ.ਬ.) ਮਾਸਟਰਜ ਜਿਲ੍ਹਾ ਐਥਲੈਟਿਕਸ ਐਸੋਸੀਏਸਨ ਮੁਹਾਲੀ ਵਲੋਂ ਸੈਕਟਰ 21 ਵਿੱਚ ਹੋਏ ਇਕ ਸਨਮਾਨ ਸਮਾਗਮ ਵਿੱਚ ਜਿਲ੍ਹੇ ਦੇ ਜੇਤੂ ਅਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਵਿੱਚ ਜਿਲ੍ਹੇ ਦੇ ਜਨਰਲ ਸਕੱਤਰ ਸ੍ਰੀ ਸਵਰਨ ਸਿੰਘ ਨੇ 2017-1018 ਦੀ ਰਿਪੋਰਟ ਪੇਸ਼ ਕੀਤੀ| ਇਸ ਮੌਕੇ ਮੁੱਖ ਮਹਿਮਾਨ ਸ੍ਰ. ਸੁਖਪਾਲ ਸਿੰਘ ਵਲੋਂ ਜੇਤੂ ਅਥਲੀਟਾਂ ਸ੍ਰੀਮਤੀ ਰਾਜ ਬਾਜਵਾ, ਕੁਲਵਿੰਦਰ ਕੌਰ, ਰੀਟਾ ਰਾਣੀ, ਦੀਪ ਸ਼ਰਮਾ, ਜਸਪਾਲ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ, ਬੂਟਾ ਸਿੰਘ ਨੂੰ ਟ੍ਰਾਫੀਆਂ, ਦੇਸੀ ਘੀ ਦਾ ਬਦਾਣਾ ਅਤੇ ਟ੍ਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ| ਇਹ ਸਾਰੇ ਐਥਲੀਟ ਪਿਛਲੇ ਦਿਨੀਂ ਨਵੀਂ ਦਿੱਲੀ ਵਿਖੇ ਹੋਈ ਨੈਸ਼ਨਲ ਮਾਸਟਰਜ ਐਥਲੈਟਿਕਸ ਚੈਂਪੀਅਨਸਿਪ ਵਿੱਚ ਜੇਤੂ ਰਹੇ ਸਨ|
ਇਸ ਮੌਕੇ ਉਭਰਦੇ ਅਥਲੀਟਾਂ ਹਰਮਨਪ੍ਰੀਤ ਕੌਰ, ਸੁਮਿਤ ਕੁਮਾਰ, ਪਿੰਟੂ ਸ਼ਰਮਾ, ਨਿਹਾਰਿਕਾ ਵਸਿਸਟ ਨੂੰ ਵੀ ਸਨਮਾਨਿਤ ਕੀਤਾ ਗਿਆ| ਇਸ ਮੌਕੇ ਕੋਚ ਰਮਾ ਸ਼ੰਕਰ ਪ੍ਰਸਾਦ ਨੂੰ ਕੋਚ ਆਫ ਦਾ ਈਅਰ ਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਕੋਚ ਸ੍ਰ. ਸਵਰਨ ਸਿੰਘ ਨੂੰ ਦਰੋਣਾ ਚਾਰਿਆ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸ੍ਰ. ਪ੍ਰੀਤਮ ਸਿੰਘ, ਸ੍ਰ. ਜੀ ਐਸ ਬੋਪਾਰਾਏ ਅਤੇ ਹੋਰ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *