ਮਾਸਿਕ ਇਕੱਤਰਤਾ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਚਰਚਾ

ਐਸ ਏ ਐਸ ਨਗਰ, 26 ਮਾਰਚ (ਸ.ਬ.) ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਫੇਜ਼ 3 ਏ ਮੁਹਾਲੀ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਗੁਰਚਰਨ ਸਿੰਘ ਬੋਪਾਰਾਏ, ਨਾਟਕਕਾਰ ਸੰਜੀਵਨ ਸਿੰਘ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਸ਼ਾਮਿਲ ਹੋਏ| ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਗਾਇਕ ਕਰਮਜੀਤ ਧੂਰੀ, ਪਿਆਰੇ ਲਾਲ ਵਡਾਲੀ, ਸਾਬਰਕੋਟੀ ਅਤੇ ਪ੍ਰੋ: ਰਾਜਪਾਲ, ਪ੍ਰੋ; ਕਰਤਾਰ ਸਿੰਘ ਸੂਰੀ, ਕੇਦਾਰ ਨਾਥ ਕੇਦਾਰ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਧਾਰਨ ਕੇ ਸ਼ਰਧਾਂਜਲੀ ਭੇਟ ਕੀਤੀ ਗਈ| ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਸ਼ਹੀਦ ਭਗਤ ਸਿੰਘ ਬਾਰੇ ਚਰਚਾ ਸ਼ੁਰੂ ਕੀਤੀ, ਜਿਸ ਨੂੰ ਸਿਰੀ ਰਾਮ ਅਰਸ਼ ਨੇ ਅੱਗੇ ਤੋਰਿਆ| ਵਿਚਾਰ ਚਰਚਾ ਵਿੱਚ ਗੁਰਪ੍ਰੀਤ ਸਿੰਘ ਨਿਆਮੀਆਂ, ਬੀਬੀ ਕਸ਼ਮੀਰ ਕੌਰ ਸੰਧੂ, ਸਰਦਾਰਾ ਸਿੰਘ ਚੀਮਾ, ਬਲਵੰਤ ਸਿੰਘ ਮੁਸਾਫ਼ਿਰ ਨੇ ਵੀ ਭਾਗ ਲਿਆ|
ਅਗਲੇ ਦੌਰ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਬਾਬੂਰਾਮ ਦੀਵਾਨਾ ਵਲੋਂ ਸ਼ਹੀਦ ਭਗਤ ਸਿੰਘ ਬਾਰੇ ਕਵਿਤਾ ਨਾਲ ਹੋਈ| ਅਜੀਤ ਸਿੰਘ ਮਠਾੜੂ, ਖੁਸ਼ਹਾਲ ਸਿੰਘ ਨਾਗਾ, ਬਲਦੇਵ ਸਿੰਘ ਪਰਦੇਸੀ, ਪਰਸ ਰਾਮ ਸਿੰਘ ਬੱਧਨ, ਰਜਿੰਦਰ ਰੇਨੂੰ, ਕਸ਼ਮੀਰ ਕੌਰ ਸੰਧੂ ਨੇਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ|
ਇਸ ਮੌਕੇ ਧਿਆਨ ਸਿੰਘ ਕਾਹਲੋਂ, ਦਰਸ਼ਨ ਬਨੂੜ, ਦਰਸ਼ਨ ਤਿਊਣਾ, ਸੁਰਿੰਦਰ ਕੌਰ ਭੋਗਲ, ਜਗਤਾਰ ਜੋਗ, ਸਵਰਨ ਸਿੰਘ, ਲਵਜਿੰਦਰ ਸਿੰਘ ਨੇ ਦੇਸ਼ ਭਗਤੀ ਅਤੇ ਸਮਾਜਿਕ ਸਰੋਕਾਰ ਵਾਲੇ ਗੀਤ ਵਧੀਆ ਢੰਗ ਨਾਲ ਪੇਸ਼ ਕੀਤੇ| ਜਗਜੀਤ ਸਿੰਘ ਨੂਰ, ਬਲਵਿੰਦਰ ਵਾਲੀਆ, ਗੁਰਦਰਸ਼ਨ ਸਿੰਘ ਮਾਵੀ, ਅਜੀਤ ਸਿੰਘ ਸੰਧੂ, ਬਹਾਦਰ ਸਿੰਘ ਗੋਸਲ, ਸੇਵੀ ਰਾਇਤ, ਅਮਰਜੀਤ ਕੌਰ ਹਿਰਦੇ ਨੇ ਦੇਸ਼ ਪਰੇਮ ਦੀਆਂ ਕਵਿਤਾਵਾਂ ਸੁਣਾ ਕੇ ਚੰਗੀ ਵਾਹ- ਵਾਹ ਖੱਟੀ| ਮੰਚ ਦਾ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਕੀਤਾ| ਇਸ ਮੌਕੇ ਯੁੱਧਵੀਰ ਸਿੰਘ, ਨਿਰੰਜਨ ਸਿੰਘ ਵਿਰਕ, ਜੋਗਿੰਦਰ ਸਿੰਘ, ਰਤਨ ਬਾਬਕ ਵਾਲਾ, ਹਰਿੰਦਰਪਾਲ ਸਿੰਘ ਭਾਟੀਆ ਵੀ ਹਾਜਰ ਸਨ|

Leave a Reply

Your email address will not be published. Required fields are marked *