ਮਾਸਿਕ ਮਿਲਣੀ 18 ਅਗਸਤ ਨੂੰ

ਐਸ ਏ ਐਸ ਨਗਰ , 14 ਅਗਸਤ (ਸ.ਬ.) ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਮਿਲਣੀ 18 ਅਗਸਤ ਨੂੰ ਸੰਤ ਈਸ਼ਰ ਸਿੰਘ ਸਕੂਲ ਫੇਜ਼ 7 ਵਿੱਚ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਸਵੈਰਾਜ ਸੰਧੂ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਹਰਕ੍ਰਿਸ਼ਨ ਸਿੰਘ ਮਹਿਤਾ ਕਰਨਗੇ| ਇਸ ਮੌਕੇ ਸ੍ਰ. ਮਨਮੋਹਨ ਸਿੰਘ ਸਕਾਊਟ ਦੁਆਰਾ ਸ੍ਰੀ ਜਪੁਜੀ ਸਾਹਿਬ ਜੀ ਦੇ ਸਰਲ ਅਰਥ ਬਾਰੇ ਵਖਿਆਨ ਦਿੱਤਾ ਜਾਵੇਗਾ| ਇਸ ਮੌਕੇ ਕਵਿੱਤਰੀ ਮਨਜੀਤ ਇੰਦਰਾ ਅਤੇ ਹੋਰ ਕਵੀ ਕਵਿਤਾਵਾਂ ਪੇਸ਼ ਕਰਨਗੇ|

Leave a Reply

Your email address will not be published. Required fields are marked *