ਮਾਸੂਮ ਨਾਲ ਰੇਪ ਤੇ ਮਿਲੇਗੀ ਮੌਤ, ਆਰਡੀਨੈਂਸ ਤੇ ਕੈਬਨਿਟ ਦੀ ਮੋਹਰ

ਨਵੀਂ ਦਿੱਲੀ, 21 ਅਪ੍ਰੈਲ (ਸ.ਬ.) ਨਾਬਾਲਿਗਾਂ ਨਾਲ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਤੇ ਸਖ਼ਤੀ ਵਰਤਦੇ ਹੋਏ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ| ਕੇਂਦਰੀ ਕੈਬਨਿਟ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਰੇਪ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ| ਇਸ ਲਈ ਜਲਦੀ ਹੀ ਆਰਡੀਨੈਂਸ ਜਾਰੀ ਹੋਵੇਗਾ| ਕੈਬਨਿਟ ਨੇ ਇਹ ਫੈਸਲਾ ਲਿਆ ਹੈ ਕਿ ਰੇਪ ਦੇ ਮਾਮਲੇ ਵਿੱਚ ਤੇਜ਼ ਜਾਂਚ ਅਤੇ ਸੁਣਵਾਈ ਦੇ ਸਾਰੇ ਉਪਾਅ ਕੀਤੇ ਜਾਣਗੇ|
ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਦੌਰੇ ਤੋਂ ਵਾਪਸ ਆਉਂਦੇ ਹੀ ਬੈਠਕ ਬੁਲਾਈ| ਪ੍ਰਧਾਨਮੰਤਰੀ ਰਿਹਾਇਸ਼ ਤੇ ਲੱਗਭਗ ਢਾਈ ਘੰਟੇ ਤੱਕ ਚੱਲੀ ਬੈਠਕ ਵਿੱਚ ਪਾਕਸੋ ਐਕਟ ਵਿੱਚ ਸੋਧ ਤੇ ਸਹਿਮਤੀ ਬਣੀ| ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਮਾਸੂਮ ਬੱਚੀਆਂ ਨਾਲ ਦਰਿੰਦਗੀ ਦੀਆਂ ਵਧਦੀਆਂ ਘਟਨਾਵਾਂ ਨਾਲ ਦੇਸ਼ਭਰ ਵਿੱਚ ਗੁੱਸਾ ਹੈ|
16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਰੇਪ ਕਰਨ ਵਾਲੇ ਦੀ ਘੱਟੋ-ਘੱਟ ਸਜ਼ਾ 10 ਸਾਲ ਤੋਂ ਵਧਾ ਕੇ 20 ਸਾਲ ਤੱਕ ਕੀਤੀ ਗਈ ਹੈ, ਇਹ ਨਹੀਂ ਦੋਸ਼ੀ ਨੂੰ ਉਮਰਕੈਦ ਦੀ ਵੀ ਸਜ਼ਾ ਦਿੱਤੀ ਜਾ ਸਕਦੀ ਹੈ| ਇਨ੍ਹਾਂ ਹੀ ਨਹੀਂ ਆਰਡੀਨੈਂਸ ਵਿੱਚ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ 12 ਸਾਲ ਤੋਂ ਘੱਟ ਉਮਰ ਦੀ ਲੜਕੀ ਦੇ ਦੋਸ਼ੀ ਨੂੰ ਘੱਟੋ-ਘੱਟ 20 ਸਾਲ ਦੀ ਜੇਲ ਜਾਂ ਉਮਰਕੈਦ ਦੀ ਸਜ਼ਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *