ਮਾੜੀ ਸ਼ਬਦਾਵਲੀ ਲਈ ਮੁਆਫੀ ਮੰਗਣ ਸਿੱਧੂ : ਪਵਨ ਟੀਨੂੰ

ਚੰਡੀਗੜ੍ਹ 21 ਜੂਨ (ਸ.ਬ.) ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਵਿਧਾਨਸਭਾ ਵਿੱਚ ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਵਲੋਂ ਮਾੜੀ ਸ਼ਬਦਾਵਲੀ ਵਰਤਣ ਅਤੇ ਸਦਨ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਲਗਾਉੱਦਿਆਂ ਮੰਗ ਕੀਤੀ ਕਿ ਇਸ ਸਾਰੇ ਕੁੱਝ ਲਈ ਸ੍ਰੋ. ਸਿੱਧੂ ਸਦਨ ਤੋਂ ਮਾਫੀ ਮੰਗਣ| ਇੱਥੇ ਪੱਤਰਕਾਰ ਸੰਮੇਲਨ ਦੌਰਾਨ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵਿਧਾਨਸਭਾ ਦੇ ਸਪੀਕਰ ਤੇ ਵੀ ਇਕ ਪਾਸੜ ਰਵਈਆ ਅਪਣਾਉਣ ਦਾ ਇਲਜਾਮ ਲਗਾਇਆ|
ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਹਲਕੇ ਆਦਮਪੁਰ ਦੇ ਸੀਵਰੇਜ ਦੇ ਕੰਮ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛਿਆ ਸੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹੋ ਜਿਹੇ ਮੈਂਬਰਾਂ ਦੇ ਸਵਾਲ ਦਾ ਜਵਾਬ ਵੀ ਮੈਂ ਦੇਵਾਂਗਾ| ਉਹਨਾਂ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਇਹੋ ਜਿਹੇ ਮੈਂਬਰਾਂ ਦਾ ਕੀ ਮਤਲਬ ਹੈ| ਵਿਧਾਨ ਸਭਾ ਦੇ ਮੈਂਬਰਾਂ ਵਿੱਚ ਵੀ ਕੋਈ ਫਰਕ ਹੁੰਦਾ ਹੈ? ਉਨ੍ਹਾਂ ਕਿਹਾ ਕਿ ਸਮੱਸਿਆ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਦਾ ਕੰਮ ਸਿਰਫ ਸਿਆਸੀ ਭਾਸ਼ਣ   ਦੇਣਾ ਹੀ ਰਹਿ ਗਿਆ ਹੈ| ਉਹਨਾਂ ਕਿਹਾ ਕਿ ਸ੍ਰ. ਸਿੱਧੂ ਵੱਲੋਂ ਜਿਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਗਲਤ ਹੈ| ਪਿਛਲੇ ਹਫਤੇ ਸ੍ਰ. ਸਿੱਧੂ ਨੇ ਬਾਦਲਾਂ ਨੂੰ ਗਾਲ੍ਹਾਂ ਕੱਢੀਆਂ ਸਨ| ਉਹਨਾਂ ਕਿਹਾ ਕਿ ਕੈਬਿਨਟ ਕਮੰਤਰੀ ਨੇ ਜਿਹੋਂ ਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਹ ਨਿੰਦਾਯੋਗ ਅਤੇ ਅਫਸੋਸ ਵਾਲੀ ਹੈ|
ਉਹਨਾਂ ਕਿਹਾ ਕਿ ਅੱਜ ਅਸੀਂ ਸਪੀਕਰ ਨੂੰ ਇਕ ਅਰਜ਼ੀ ਲਿਖ ਕੇ ਦੇ ਰਹੇ ਹਾਂ ਕਿ ਜੋ ਸ਼ਬਦ ਮੰਤਰੀ ਨੇ ਵਰਤੇ ਹਨ, ਉਸ ਦਾ ਉਨ੍ਹਾਂ ਕੋਲੋਂ ਜਵਾਬ ਲਿਆ ਜਾਵੇ ਅਤੇ ਸਿੱਧੂ ਆਪਣੇ ਬੋਲੇ ਗਏ ਸ਼ਬਦਾਂ ਤੇ ਮੁਆਫੀ ਮੰਗਣ| ਇਸ ਮੌਕੇ ਵਿਧਾਇਕ ਸੋਮ ਪ੍ਰਕਾਸ਼ ਨੇ ਵੀ ਸਿੱਧੂ ਖਿਲਾਫ ਆਪਣੀ ਭੜਾਸ ਕੱਢੀ| ਉਨ੍ਹਾਂ ਕਿਹਾ ਕਿ ਜਿਹੋ ਜਿਹੀ ਭਾਸ਼ਾ ਦੀ ਵਰਤੋਂ ਹੋ ਰਹੀ ਹੈ ਅਜਿਹੀ ਬੋਲੀ ਨਹੀਂ ਬੋਲਣ ਦਿੱਤੀ ਜਾਵੇਗੀ|

Leave a Reply

Your email address will not be published. Required fields are marked *