ਮਿਆਂਮਾਰ : ਜੇਡ ਖਾਨ ਵਿੱਚ ਖਿਸਕੀ ਜ਼ਮੀਨ, 27 ਵਿਅਕਤੀਆਂ ਦੇ ਮਰਨ ਦਾ ਖਦਸ਼ਾ

ਯਾਂਗੂਨ, 25 ਜੁਲਾਈ (ਸ.ਬ.) ਉਤਰੀ ਮਿਆਂਮਾਰ ਦੀ ਇਕ ਜੇਡ ਖਾਨ ਵਿਚ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 27 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ| ਪੁਲੀਸ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਲੋਕਾਂ ਦੀ ਤਲਾਸ਼ ਵਿਚ ਮੁਸ਼ਕਲ ਹੋ ਰਹੀ ਹੈ| ਦੂਰ-ਦੁਰਾਡੇ ਕਚਿਨ ਸੂਬੇ ਵਿਚ ਖਰਬਾਂ ਰੁਪਏ ਦੇ ਇਸ ਬਦਨਾਮ ਉਦਯੋਗ ਵਿਚ ਜਾਨਲੇਵਾ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਇਸ ਦੇ ਪੀੜਤ ਅਕਸਰ ਗਰੀਬ ਨਸਲੀ ਰਵਾਂਗ ਭਾਈਚਾਰੇ ਦੇ ਲੋਕ ਹਨ| ਸਥਾਨਕ ਪੁਲੀਸ ਅਧਿਕਾਰੀ ਆਂਗ ਜਿਨ ਕਿਆਵ ਨੇ ਦੱਸਿਆ ਕਿ ਤਾਜ਼ਾ ਹਾਦਸਾ ਸੇਤ ਮੁ ਉਪ ਸ਼ਹਿਰ ਵਿਚ ਭਾਰੀ ਮੀਂਹ ਦੇ ਬਾਅਦ ਮੰਗਲਵਾਰ ਨੂੰ ਹੋਇਆ, ਜਿਸ ਵਿਚ ਘੱਟੋ-ਘੱਟ 27 ਵਿਅਕਤੀ ਦੱਬੇ ਗਏ| ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਸਾਨੂੰ ਕਿਸੇ ਦੀ ਲਾਸ਼ ਬਰਾਮਦ ਨਹੀਂ ਹੋਈ ਹੈ| ਅਸੀਂ ਰੈਡ ਕ੍ਰਾਸ ਅਤੇ ਫਾਇਰ ਫਾਈਟਰਜ਼ਾਂ ਦੇ ਨਾਲ ਅੱਜ ਫਿਰ ਤਲਾਸ਼ ਸ਼ੁਰੂ ਕਰਾਂਗੇ| ਜ਼ਿਕਰਯੋਗ ਹੈ ਕਿ ਰਵਾਂਗ ਮਿਆਂਮਾਰ ਦਾ ਸਭ ਤੋਂ ਛੋਟਾ ਨਸਲੀ ਸਮੂਹ ਹੈ| ਇਸਾਈ ਵੱਧ ਗਿਣਤੀ ਇਸ ਭਾਈਚਾਰੇ ਵਿਚ ਸਿਰਫ 70,000 ਮੈਂਬਰ ਹਨ| ਇਹ ਲੋਕ ਉਤਰੀ ਹਿੱਸੇ ਦੇ ਪਰਬਤੀ ਇਲਾਕੇ ਵਿਚ ਰਹਿੰਦੇ ਹਨ, ਜਿਨ੍ਹਾਂ ਵਿਚੋਂ ਕਈ ਅਸੰਗਠਿਤ ਖੁਦਾਈ ਖੇਤਰ ਵਿਚ ਮਜ਼ਦੂਰੀ ਕਰਦੇ ਹਨ|

Leave a Reply

Your email address will not be published. Required fields are marked *