ਮਿਆਂਮਾਰ ਦੇ ਰਾਸ਼ਟਰਪਤੀ ਹਤੀਨ ਕਿਆਵ ਨੇ ਦਿੱਤਾ ਅਸਤੀਫਾ

ਨੇਪਿਡਾਓ, 21 ਮਾਰਚ (ਸ.ਬ.) ਮਿਆਂਮਾਰ ਦੇ ਰਾਸ਼ਟਰਪਤੀ ਹਤੀਨ ਕਿਆਵ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ| ਆਪਣੇ ਫੇਸਬੁੱਕ ਪੇਜ਼ ਤੇ ਦਿੱਤੀ ਇਕ ਪੋਸਟ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਮੌਜੂਦਾ ਕੰਮ ਤੋਂ ਆਰਾਮ ਚਾਹੁੰਦੇ ਹਨ| ਉਹ ਦੋ ਸਾਲ ਤੋਂ ਇਸ ਅਹੁਦੇ ਤੇ ਸਨ| ਰਾਸ਼ਟਰਪਤੀ ਦਫਤਰ ਦੇ ਅਧਿਕਾਰਿਕ ਫੇਸਬੁੱਕ ਪੇਜ਼ ਤੇ ਦਿੱਤੇ ਇਕ ਬਿਆਨ ਵਿਚ ਕਿਹਾ ਗਿਆ ਮਿਆਂਮਾਰ ਦੇ ਰਾਸ਼ਟਰਪਤੀ ਹਤੀਨ ਕਿਆਵ ਨੇ 21 ਮਾਰਚ 2018 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਇਸ ਵਿਚ ਇਹ ਵੀ ਕਿਹਾ ਗਿਆ ਕਿ ਦੇਸ਼ ਦੇ ਸਾਲ 2008 ਦੇ ਸੰਵਿਧਾਨ ਮੁਤਾਬਕ ਹੁਣ 7 ਦਿਨਾਂ ਦੇ ਅੰਦਰ-ਅੰਦਰ ਨਵਾਂ ਨੇਤਾ ਚੁਣਿਆ ਜਾਵੇਗਾ|

Leave a Reply

Your email address will not be published. Required fields are marked *