ਮਿਆਂਮਾਰ ਦੇ ਸੀਨੀਅਰ ਫੌਜੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ : ਐਮਨੈਸਟੀ

ਨਿਊਯਾਰਕ, 27 ਜੂਨ (ਸ.ਬ.) ਮਨੁੱਖੀ ਅਧਿਕਾਰਾਂ ਨਾਲ ਸਬੰਧਤ ਅੰਤਰਰਾਸ਼ਟਰੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਮਿਆਂਮਾਰ ਵਿਚ ਘੱਟ ਗਿਣਤੀ ਰੋਹਿੰਗਿਆ ਸ਼ਰਨਾਰਥੀਆਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਹੋਇਆ ਹੈ, ਉਸ ਨੂੰ ਮਨੁੱਖਤਾ ਵਿਰੁੱਧ ਅਪਰਾਧ ਮੰਨ ਕੇ ਸੀਨੀਅਰ ਫੌਜੀ ਅਧਿਕਾਰੀਆਂ ਅਤੇ ਕਮਾਂਡਰਾਂ ਵਿਰੁੱਧ ਕਾਰਵਾਈ ਕੀਤੀ ਚਾਹੀਦੀ ਹੈ| ਐਮਨੈਸਟੀ ਨੇ ਬੀਤੇ ਦਿਨੀਂ ਸੁਰੱਖਿਆ ਪ੍ਰੀਸ਼ਦ ਦੀ ਇਸ ਰਿਪੋਰਟ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਲਿਜਾਣ ਦੀ ਵੀ ਅਪੀਲ ਕੀਤੀ ਹੈ ਅਤੇ ਮਿਆਂਮਾਰ ਵਿਰੁੱਧ ਹਥਿਆਰਾਂ ਦੀ ਖਰੀਦ ਤੇ ਰੋਕ ਲਗਾਉਣ ਅਤੇ ਸੀਨੀਅਰ ਫੌਜੀ ਅਧਿਕਾਰੀਆਂ ਵਿਰੁੱਧ ਵਿੱਤੀ ਪਾਬੰਦੀ ਲਗਾਉਣ ਦੀ ਗੱਲ ਆਖੀ ਹੈ|
ਐਮਨੈਸਟੀ ਨੇ ਰੋਹਿੰਗਿਆ ਸ਼ਰਨਾਰਥੀਆ ਦੀ ਸਥਿਤੀ ਦੇ ਬਾਰੇ ਵਿਚ ਪਿਛਲੇ ਸਾਲ ਸਤੰਬਰ ਵਿਚ ਆਪਣੀ ਜਾਂਚ ਸ਼ੁਰੂ ਕੀਤੀ ਸੀ ਅਤੇ ਇਸ ਰਿਪੋਰਟ ਵਿਚ ਕਿਹਾ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਫੌਜ ਨੇ ਉਤਰੀ ਰਖਾਇਨ ਸੂਬੇ ਵਿਚ ਰੋਹਿੰਗਿਆ ਆਬਾਦੀ ਨੂੰ ਸਜ਼ਾ ਦੇਣ ਦੀ ਪਹਿਲਾਂ ਹੀ ਯੋਜਨਾ ਬਣਾਈ ਸੀ ਤਾਂ ਕਿ ਉਨ੍ਹਾਂ ਨੂੰ ਦੇਸ਼ ਵਿਚੋਂ ਬਾਹਰ ਕੱਢਿਆ ਜਾ ਸਕੇ|
ਇਸ ਦੌਰਾਨ ਇਨ੍ਹਾਂ ਵਿਅਕਤੀਆਂ ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕੀਤੇ ਗਏ ਸਨ| ਰਿਪੋਰਟ ਵਿਚ ਸੀਨੀਅਰ ਜਨਰਲ ਮਿਨ ਆਂਗ ਹਲੇਂਗ, ਮਿਆਂਮਾਰ ਰੱਖਿਆ ਸੇਵਾਵਾਂ ਦੇ ਕਮਾਂਡਰ, ਉਪ ਫੌਜੀ ਜਨਰਲ ਸੋਈ ਵਿਨ ਅਤੇ ਵੱਖ-ਵੱਖ ਇਕਾਈਆਂ ਦੇ ਕਮਾਂਡਰ ਸ਼ਾਮਲ ਹਨ| ਇਸ ਰਿਪੋਰਟ ਵਿਚ 8 ਹੋਰ ਮੈਂਬਰਾਂ ਅਤੇ ਸਰਹੱਦੀ ਗਾਰਡ ਪੁਲੀਸ ਦੇ 3 ਮੈਂਬਰਾਂ ਦੇ ਨਾਂ ਹਨ|

Leave a Reply

Your email address will not be published. Required fields are marked *