ਮਿਆਂਮਾਰ ਵਿੱਚ ਦੋ ਪੱਤਰਕਾਰਾਂ ਨੂੰ ਮਿਲੀ 7-7 ਸਾਲ ਦੀ ਸਜ਼ਾ

ਯੰਗੂਨ, 3 ਸਤੰਬਰ (ਸ.ਬ.) ਮਿਆਂਮਾਰ ਦੀ ਅਦਾਲਤ ਨੇ ਅੱਜ ਨਿਉੂਜ਼ ਏਜੰਸੀ ਰਾਇਟਰ ਦੇ ਦੋ ਪੱਤਰਕਾਰਾਂ ਨੂੰ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ|
ਜੱਜ ਨੇ ਦੋਹਾਂ ਪੱਤਰਕਾਰਾਂ ਨੂੰ ਮਿਆਂਮਾਰ ਦੇ ਰਹੱਸਾਂ ਨੂੰ ਉਜਾਗਰ ਕਰਨ ਦੇ ਦੋਸ਼ ਵਿੱਚ ਇਹ ਸਜ਼ਾ ਸੁਣਾਈ ਹੈ| ਉਥੇ ਹੀ ਦੋਹਾਂ ਪੱਤਰਕਾਰਾਂ ਵਾਲ ਲੋਨ ਅਤੇ ਕਯਾਵ ਸੋਏ ਊ ਨੇ ਖ਼ੁਦ ਨੂੰ ਬੇਗੁਨਾਹ ਦੱਸਿਆ ਹੈ| ਇਸ ਦੇ ਨਾਲ ਸੰਯੁਕਤ ਰਾਸ਼ਟਰ ਸੰਘ ਨੇ ਦੋਹਾਂ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ|

Leave a Reply

Your email address will not be published. Required fields are marked *