ਮਿਆਂ ਬੀਬੀ ਨੂੰ ਸਰਵਉੱਚ ਅਹੁਦੇ ਦੇ ਕੇ ਕੈਪਟਨ ਨੇ ਪਰਿਵਾਰਵਾਦ ਨੂੰ ਮਜਬੂਤ ਕੀਤਾ : ਬੌਬੀ ਕੰਬੋਜ

ਐਸ.ਏ.ਐਸ.ਨਗਰ, 27 ਜੂਨ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਕਿਹਾ ਹੈ ਕਿ ਰਾਜਨੀਤੀ ਵਿੱਚ ਤਾਂ ਪਰਿਵਾਰਵਾਦ ਪਹਿਲਾਂ ਤੋਂ ਹੀ ਹਾਵੀ ਹੈ ਪਰ ਹੁਣ ਅਫਸਰਸ਼ਾਹੀ ਵਿੱਚ ਵੀ ਪਰਿਵਾਰਵਾਦ ਦਾ ਗਲਬਾ ਵੱਧ ਰਿਹਾ ਹੈ ਅਤੇ ਪੰਜਾਬ ਦੇ ਨਵ ਨਿਯੁਕਤ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਦੀ ਨਿਯੁਕਤੀ ਇਸਦੀ ਮਿਸਾਲ ਹੈ| 
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਇਸ ਦੇਸ਼ ਨੂੰ ਆਜਾਦੀ ਦਿਵਾਉਣ ਲਈ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਸੂਰਮਿਆ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਅਤੇ ਜੇਕਰ ਅੱਜ ਉਹ ਹੁੰਦੇ ਤਾਂ ਅਜਿਹੇ ਭਾਰਤ ਨੂੰ ਦੇਖ ਕੇ ਬਹੁਤ ਦੁਖੀ ਹੁੰਦੇ ਜਿੱਥੇ ਪਰਿਵਾਰਵਾਦ ਨੂੰ ਮੁੱਖ ਰੱਖ ਕੇ ਦੇਸ਼ ਵਿੱਚ ਅਸਥਿਰਤਾ ਵਾਲਾ ਮਾਹੌਲ ਪੈਦਾ ਕੀਤਾ ਜਾਂਦਾ ਹੈ|
ਉਹਨਾਂ ਕਿਹਾ ਕਿ ਦੇਸ਼ ਵਿੱਚ ਹਰ ਪਾਸੇ ਭੇਦ-ਭਾਵ, ਉੱਚ-ਨੀਚ ਅਤੇਜਾਤ-ਪਾਤ ਦਾ ਬੋਲਬਾਲਾ ਹੋ ਰਿਹਾ ਹੈ ਅਤੇ ਇਸ ਵਿੱਚ ਆਮ ਆਦਮੀ ਪਿਸ ਰਿਹਾ ਹੈ| ਜਨਤਾ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਨਹੀਂ ਹੋ ਰਿਹਾ ਅਤੇ ਉੱਚ ਪੱਧਰ ਤੇ ਵਿਤਕਰਾ ਵੱਧ ਰਿਹਾ ਹੈ| ਇਸੇ ਦਾ ਨਤੀਜਾ ਹੈ ਕਿ ਪਹਿਲੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰਨੀਵਾਂ ਦਿਖਾਉਂਦੇ ਹੋਏ ਉਹਨਾਂ ਦੀ ਰਿਟਾਇਰਮੈਂਟ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਪਰਿਵਾਰਵਾਦ ਨੂੰ ਬੜਾਵਾ ਦਿੰਦਿਆਂ ਪੰਜਾਬ ਦੇ ਦੋ ਪ੍ਰਮੁੱਖ ਅਹੁਦਿਆਂ ਤੇ ਪਤੀ-ਪਤਨੀ ਨੂੰ ਬਿਰਾਜਮਾਨ ਕਰ ਦਿੱਤਾ ਗਿਆ ਹੈ|
ਉਹਨਾਂ ਕਿਹਾ ਕਿ ਵਿੰਨੀ ਮਹਾਜਨ ਉਹੀ ਅਧਿਕਾਰੀ ਹਨ ਜਿਨ੍ਹਾਂ ਨੇ ਪੰਜਾਬ ਦੀ ਨਵੀਂ ਬਣੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਪੁੱਡਾ ਦੀ 2017 ਵਿੱਚ ਪਹਿਲੀ ਮੀਟਿੰਗ ਵਿੱਚ ਪਾਣੀ ਦੇ ਮੁੱਲ ਵਿੱਚ 5.5 ਗੁਣਾ ਵਾਧਾ ਕਰ ਦਿੱਤਾ ਸੀ ਅਤੇ ਜਦਂੋ ਜਨਤਾ ਨੇ ਇਸਦਾ ਵਿਰੋਧ ਕੀਤਾ ਤਾਂ ਸ੍ਰ. ਤ੍ਰਿਪਤ ਰਜਿੰਦਰ ਬਾਜਵਾ ਦੇ ਸਾਹਮਣੇ ਮੁੱਲ ਘੱਟ ਕਰਨ ਤੋਂ ਮਨ੍ਹਾਂ ਕਰਦਿਆਂ ਬਾਕੀ ਸ਼ਹਿਰਾਂ ਦੇ ਪਾਣੀ ਦਾ ਰੇਟ ਵਧਾਉਣ ਦੀ ਗੱਲ ਕੀਤੀ ਸੀ ਇਸ ਲਈ ਹੁਣ ਮੁਹਾਲੀ ਦੇ ਸੈਕਟਰ 66 ਤੋਂ 69, ਸੈਕਟਰ 76 ਤੋਂ 80 ਅਤੇ ਗਮਾਡਾ ਦੇ ਅਧੀਨ ਆਉਂਦੇ ਸੈਕਟਰਾਂ ਦੇ ਵਸਨੀਕਾਂ ਨੂੰ ਪਾਣੀ ਦੇ             ਰੇਟਾਂ ਵਿੱਚ ਕਟੌਤੀ ਹੋਣ ਦੀ ਵੀ ਆਸ ਨਹੀਂ ਕਰਨੀ ਚਾਹੀਦੀ|

Leave a Reply

Your email address will not be published. Required fields are marked *