ਮਿਆਰੀ ਗੁਣਵਤਾ ਵਾਲੇ ਐਗਰੋਕੈਮੀਕਲਜ਼ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਚਾਰ ਮਹੀਨਿਆਂ ਵਿੱਚ 3483 ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ

ਚੰਡੀਗੜ੍ਹ, 21 ਅਗਸਤ  (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਤਹਿਤ,             ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੂਬੇ ਭਰ ਵਿੱਚ ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਨਿਯਮਿਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਲਈ ਮਿਆਰੀ ਗੁਣਵਤਾ ਵਾਲੇ ਐਗਰੋਕੈਮੀਕਲਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ| ਖੇਤੀਬਾੜੀ ਵਿਭਾਗ ਦੀਆਂ ਤਿੰਨਾਂ ਕੀਟਨਾਸ਼ਕ ਟੈਸਟਿੰਗ ਲੈਬਾਰਟਰੀਆਂ ਇੰਸੈਕਟੀਸਾਈਡ ਇੰਸਪੈਕਟਰਾਂ ਰਾਹੀਂ ਲਏ ਗਏ ਕੀਟਨਾਸ਼ਕਾਂ ਦੇ ਨਮੂਨਿਆਂ ਦੀ ਜਾਂਚ ਦਾ ਕੰਮ ਕਰ ਰਹੀਆਂ ਹਨ|
ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ 1 ਅਪ੍ਰੈਲ, 2020 ਤੋਂ ਹੁਣ ਤੱਕ ਵਿਭਾਗ ਨੇ 3483 ਕੀਟਨਾਸ਼ਕ ਦੁਕਾਨਾਂ ਦੀ ਜਾਂਚ ਕੀਤੀ ਹੈ ਅਤੇ 1584 ਕੀਟਨਾਸ਼ਕਾਂ ਦੇ ਨਮੂਨੇ ਲਏ ਹਨ| ਜੇ ਕੋਈ ਨਮੂਨਾ ਘਟੀਆ ਦਰਜੇ ਦਾ ਪਾਇਆ ਜਾਂਦਾ ਹੈ, ਤਾਂ ਕੀਟਨਾਸ਼ਕ ਐਕਟ, 1968 ਅਨੁਸਾਰ ਵਿਭਾਗ ਸਬੰਧਤ ਕੀਟਨਾਸ਼ਕ ਡੀਲਰ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਦਾ ਹੈ|
ਉਨ੍ਹਾਂ ਦੱਸਿਆ ਕਿ ਕੀਟਨਾਸ਼ਕਾਂ ਦੀ ਸਪਲਾਈ ਦੀ ਨਿਗਰਾਨੀ ਲਈ ਪਿਛਲੇ ਦੋ ਸਾਲਾਂ ਦੌਰਾਨ ਵੀ ਇੱਕ ਇਸੇ ਤਰ੍ਹਾਂ ਦੀ ਮੁਹਿੰਮ ਚਲਾਈ ਗਈ ਸੀ, ਜਿਸ ਕਾਰਨ ਸਾਲ 2018 ਦੇ ਮੁਕਾਬਲੇ ਸਾਉਣੀ ਸੀਜ਼ਨ 2019 ਦੌਰਾਨ ਸੂਬੇ ਵਿਚ 355 ਕਰੋੜ ਰੁਪਏ ਦੀ ਕੀਮਤ ਵਾਲੇ 675 ਮੀਟ੍ਰਿਕ ਟਨ (ਟੈਕਨੀਕਲ ਗ੍ਰੇਡ) ਕੀਟਨਾਸ਼ਕਾਂ ਦੀ ਘੱਟ ਖਪਤ ਕੀਤੀ ਗਈ ਜੋ ਇਕ ਸਾਲ ਵਿਚ ਕੀਟਨਾਸ਼ਕਾਂ ਦੀ ਖਪਤ ਵਿਚ ਲਗਭਗ 18ਫੀਸਦੀ ਦੀ ਕਮੀ ਹੈ|

Leave a Reply

Your email address will not be published. Required fields are marked *