ਮਿਉਂਸਪਲ ਇੰਪਲਾਈਜ਼ ਯੂਨੀਅਨ ਖਰੜ ਵਲੋਂ ਮੁਕੰਮਲ ਹੜਤਾਲ

ਖਰੜ, 18 ਅਗਸਤ (ਸ਼ਮਿੰਦਰ ਸਿੰਘ) ਮਿਉਂਸਪਲ ਇੰਪਲਾਈਜ਼ ਯੂਨੀਅਨ, ਨਗਰ ਕੌਂਸਲ ਖਰੜ ਵਲੋਂ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਅਤੇ ਦੀ ਪੰਜਾਬ ਸਟੇਟ ਡਿਸਟ੍ਰਿਕਟ ਅਫਸਰਜ਼ ਐਪਲਾਈਜ਼ ਯੂਨੀਅਨ ਦੇ ਸਦੇ ਤੇ ਅੱਜ ਹੜਤਾਲ ਕੀਤੀ ਗਈ ਜਿਸ ਦੌਰਾਨ ਕਰਮਚਾਰੀਆਂ ਵਲੋਂ ਆਪਣਾ ਪੂਰਾ ਕੰਮ ਕਾਜ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ|
ਯੂਨੀਅਨ ਦੇ ਪ੍ਰਧਾਨ ਸ੍ਰ. ਭਾਗਵਤ ਸਿੰਘ ਨੇ ਦੱਸਿਆ  ਕਿ                    ਜੇਕਰ ਸਰਕਾਰ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਿਆਂ ਗਈਆਂ ਤਾਂ ਮਿਉਂਸਪਲ ਕਰਮਚਾਰੀਆਂ ਨੂੰ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੱਦੇ ਤੇ ਸੰਘਰਸ਼ ਹੋਰ ਤੇਜ ਕਰਨ ਲਈ ਮਜਬੂਰ ਹੋਣਾ ਪਵੇਗਾ| ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰੇਕ ਕੈਟਾਗਿਰੀ  ਦੇ ਕੱਚੇ/ਕੰਟਰੈਕਟ ਬੇਸ ਕਰਮਚਾਰੀਆਂ  ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਸਾਲ 2004 ਤੋਂ ਬਾਅਦ ਭਰਤੀ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਨਵੀਂ ਭਰਤੀ ਪੂਰੇ ਤਨਖਾਹ ਸਕੇਲ ਤੇ ਕੀਤੀ ਜਾਵੇ ਅਤੇ ਪ੍ਰੋਬੇਸ਼ਨ ਪੀਰੀਅਡ ਵਿੱਚ ਪੂਰੀ ਤਨਖਾਹ ਦਿੱਤੀ ਜਾਵੇ, ਨਵੀਂ ਭਰਤੀ ਤੇ ਕੇਂਦਰ ਦੇ ਲਾਗੂ ਕੀਤੇ ਸਕੇਲਾਂ ਦਾ ਫੈਸਲਾ ਵਾਪਿਸ ਲਿਆ ਜਾਵੇ,  ਮੋਬਾਈਲ ਭੱਤੇ ਘਟਾਏ ਜਾਣ ਅਤੇ 200  ਰੁਪਏ ਵਿਕਾਸ ਟੈਕਸ ਲਗਾਉਣ ਦਾ ਫੈਸਲਾ ਵਾਪਿਸ ਲਿਆ ਜਾਵੇ|
ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਮਹੇਸ਼ ਚੰਦਰ, ਹਰਪ੍ਰੀਤ ਸਿੰਘ ਖੱਟੜਾ, ਅੰਗਰੇਜ਼ ਸਿੰਘ, ਜਸਵੀਰ ਕੌਰ, ਜੀ.ਐਸ. ਸਿੰਘ, ਰਮੇਸ਼ ਚੰਦ ਤੋਂ ਇਲਾਵਾ ਨਗਰ ਕੌਂਸਲ ਖਰੜ ਸਟਾਫ, ਸਫਾਈ ਕਾਮੇ, ਪਾਰਕ ਦੇ ਮਾਲੀ,  ਸਟ੍ਰੀਟ ਲਾਈਟ ਵਰਕਰ, ਦਫਤਰੀ ਸਟਾਫ, ਟਿਊਬਵੈਲ ਵਰਕਰ ਅਤੇ ਡ੍ਰਾਇਵਰ (ਰੈਗੂਲਰ ਅਤੇ ਆਊਟਸੋਰ) ਵਲੋਂ ਭਾਗ ਲਿਆ ਗਿਆ|

Leave a Reply

Your email address will not be published. Required fields are marked *