ਮਿਉਂਸਪਲ ਚੋਣਾਂ ਸੰਬੰਧੀ ਆਮ ਆਦਮੀ ਪਾਰਟੀ ਨੇ ਬਣਾਈ ਜਿਲ੍ਹੇ ਦੀ ਕਮੇਟੀ


ਐਸ਼ਏ 4 ਜਨਵਰੀ (ਸ਼ਬ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਵਲੋਂ ਮਿਉਂਸਪਲ ਚੋਣਾਂ ਸੰਬੰਧੀ ਜਿਲ੍ਹਾ ਐਸ ਏ ਐਸ ਨਗਰ ਦੀ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਲੋਂ ਉਮੀਦਵਾਰਾਂ ਦੀ ਚੋਣ ਅਤੇ ਹੋਰ ਫੈਸਲੇ ਲਏ ਜਾਣਗੇ।
ਜਿਲ੍ਹਾ ਐਸ ਏ ਐਸ ਨਗਰ ਲਈ ਬਣਾਈ ਗਈ ਕਮੇਟੀ ਵਿੱਚ ਜਸਟਿਸ ਜੋਰਾ ਸਿੰਘ ਅਤੇ ਅਮਨਦੀਪ ਸਿੰਘ ਮੋਹੀ ਨੂੰ ਕਮੇਟੀ ਆਬਜਰਵਰ ਥਾਪਿਆ ਗਿਆ ਹੈ ਜਦੋਂਕਿ ਜਿਲ੍ਹਾ ਇੰਚਾਰਜ ਪਰਮਿੰਦਰ ਗੋਲਡੀ ਜੈਸਵਾਲ ਨੂੰ ਕਮੇਟੀ ਦਾ ਕੋਆਰਡੀਨੇਟਰ ਥਾਪਿਆ ਗਿਆ ਹੈ।
ਇਸਤੋਂ ਇਲਾਵਾ ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਤੋਂ ਇਲਾਵਾ ਕੁਲਜੀਤ ਰੰਧਾਵਾ, ਨਵਜੋਤ ਸੈਣੀ, ਸਵੀਟੀ ਸ਼ਰਮਾ, ਸਵਰਨਜੀਤ ਕੌਰ ਬਲਟਾਣਾ, ਅਮਰੀਕ ਸਿੰਘ ਧਨੋਲੀ, ਐਡਵੋਕੇਟ ਅਮਨਦੀਪ ਕੌਰ, ਡਾ ਸੰਨੀ ਆਹਲੂਵਾਲੀਆ, ਅਮਰਦੀਪ ਸੰਧੂ, ਵਿਨੀਤ ਵਰਮਾ, ਰਾਜ ਲਾਲੀ ਗਿੱਲ, ਗੁਰਤੇਜ ਪੰਨੂ, ਨਰਿੰਦਰ ਸ਼ੇਰਗਿੱਲ, ਹਰੀਸ਼ ਕੌਸ਼ਲ, ਕੁਲਦੀਪ ਕੌਰ ਅਤੇ ਸਤਵੰਤ ਕੌਰ ਘੁੰਮਣ ਨੂੰ ਮੈਂਬਰ ਬਣਾਇਆ ਗਿਆ

Leave a Reply

Your email address will not be published. Required fields are marked *