ਮਿਠਾਈ ਦੀਆਂ ਦੁਕਾਨਾਂ ਵਿੱਚ ਲੋਕਾਂ ਨੂੰ ਵੇਚੀਆਂ ਜਾ ਰਹੀਆਂ ਖਾਣ ਪੀਣ ਦੀਆਂ ਵਸਤੂਆਂ ਦੀ ਜਾਂਚ ਕੀਤੀ

ਐਸ.ਏ.ਐਸ.ਨਗਰ, 6 ਅਗਸਤ (ਪਵਨ ਰਾਵਤ) ਮੁਹਾਲੀ ਵਿੱਚ ਸਿਹਤ ਵਿਭਾਗ ਵੱਲੋਂ ਚਲਾਈ ਗਈ ਫੂਡ             ਸੇਫਟੀ ਆਨ ਵੀਲ ਮੋਬਾਈਲ ਲੈਬ ਵੈਨ ਵੱਲੋਂ ਸ਼ਹਿਰ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿੱਚ ਕੁੰਭੜਾ, ਮਟੌਰ, ਸੋਹਾਣਾ, ਦੇ ਨਾਲ-ਨਾਲ ਰਿਹਾਇਸ਼ੀ ਸੁਸਾਇਟੀਆਂ ਵਿਚਲੀਆਂ ਮਿਠਾਈ ਦੀਆਂ ਦੁਕਾਨਾਂ ਵਿੱਚ ਲੋਕਾਂ ਨੂੰ                  ਵੇਚੀਆਂ ਜਾ ਰਹੀਆਂ ਖਾਣ ਪੀਣ ਦੀਆਂ ਵਸਤੂਆਂ ਦੀ ਜਾਂਚ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੈਫਟੀ ਵਿਭਾਗ ਦੇ  ਐਫ.ਐਸ.ਓ. ਸ੍ਰੀਮਤੀ ਰਾਜਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਇਹ ਦੋ ਫੂਡ ਸੇਫਟੀ ਆਨ ਵੀਹਲ ਮੋਬਾਇਲ ਟੈਸਟਿੰਗ ਵੈਨਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਕੋਈ ਵੀ ਆਪਣੇ ਘਰ ਵਿੱਚ ਜਾਂ ਦੁਕਾਨ ਵਿੱਚ ਖਾਣ ਪੀਣ ਵਾਲੀ ਵਸਤੂ ਦੀ ਜਾਂਚ ਕਰਵਾ ਸਕਦਾ ਹੈ| 
ਉਨ੍ਹਾਂ ਦੱਸਿਆ ਕਿ ਇਹ ਵੈਨ ਜੁਲਾਈ ਅਤੇ ਅਗਸਤ ਮਹੀਨੇ ਲਈ ਮੁਹਾਲੀ ਜ਼ਿਲ੍ਹੇ ਵਿੱਚ ਚੱਲ ਰਹੀ ਹੈ ਅਤੇ ਅੱਜ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਨਾਲ ਨਾਲ ਰਿਹਾਇਸ਼ੀ ਸੁਸਾਇਟੀਆਂ ਵਿੱਚ  ਲੋਕਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਵਾਈ ਗਈ ਹੈ| ਉਹਨਾਂ ਦੱਸਿਆ ਕਿ ਇਸ ਵੈਨ ਵੱਲੋਂ ਅੱਜ 250 ਦੇ ਕਰੀਬ ਸੈਂਪਲ ਚੈਕ ਕੀਤੇ ਗਏ ਹਨ| ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਈ ਗਈ ਇਸ ਮੋਬਾਈਲ ਟੈਸਟਿੰਗ ਵੈਨ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਵੱਲੋਂ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਵਰਤਿਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਜਿਵੇਂ ਦੁੱਧ, ਪਾਣੀ, ਹਲਦੀ, ਮਿਰਚ ਅਤੇ ਹਰ ਤਰ੍ਹਾਂ ਦੇ ਮਸਾਲਿਆਂ ਦੀ ਸ਼ੁੱਧਤਾ ਮੌਕੇ ਤੇ ਹੀ ਪਤਾ ਚਲ ਸਕਦੀ ਹੈ| 
ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਰਵੀਨੰਦਨ ਗੋਇਲ, ਲੱਭਪ੍ਰੀਤ ਸਿੰਘ, ਅਭਿਨਵ ਭਾਰਤਵਾਜ ਅਤੇ ਅਜੇ ਕੁਮਾਰ ਸ਼ਾਮਿਲ ਸਨ|

Leave a Reply

Your email address will not be published. Required fields are marked *