ਮਿਠਾਈ ਦੀ ਫੈਕਟਰੀ ਵਲੋਂ ਫੈਲਾਇਆ ਜਾ ਰਿਹਾ ਹੋ ਭਾਰੀ ਪ੍ਰਦੂਸ਼ਨ

ਪੰਚਕੂਲਾ, 13 ਅਕਤੂਬਰ (ਦੀਪਕ ਸ਼ਰਮਾ) ਸਾਡੇ ਵਾਤਾਵਰਣ ਵਿਚਲੇ ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕ ਬਿਮਾਰ ਹੋ ਰਹੇ ਹਨ, ਪਰੰਤੂ ਕੁੱਝ ਅਜਿਹੇ ਲੋਕ ਵੀ ਹਨ ਜਿਹੜੇ ਨਿਜੀ ਲਾਭ ਲਈ ਇਸ ਸਮੱਸਿਆ ਵਿੱਚ ਵਾਧਾ ਕਰਦੇ ਹਨ| ਸਥਾਨਕ ਉਦਯੋਗਿਕ  ਖੇਤਰ ਫੇਜ 1 ਵਿਚ ਕੁਝ ਫੈਕਟਰੀਆਂ ਵਲੋਂ ਬਹੁਤ ਹੀ ਜਿਆਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ| ਇਲਾਕਾ ਵਾਸੀ ਬਲਬੀਰ ਸਿੰਘ, ਮੋਹਨ, ਰਾਜੇਸ਼ ਵਰਮਾ, ਵਿਕਰਮ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਥਿਤ ਮਿਠਾਈ ਬਣਾਉਣ ਵਾਲੀ ਫੈਕਟਰੀ ਵਲੋਂ ਬਹੁਤ ਹੀ ਵੱਡੇ ਪੱਧਰ ਉਪਰ ਪ੍ਰਦੂਸ਼ਨ ਫੈਲਾਇਆ ਜਾ ਰਿਹਾ ਹੈ| ਇਸ ਫੈਕਟਰੀ ਦੀ ਚਿਮਨੀ ਵਿਚੋਂ ਹਰ ਸਮੇਂ ਹੀ ਗਾੜਾ ਤੇ ਕਾਲਾ ਧੂੰਆਂ ਨਿਕਲਦਾ ਰਹਿੰਦਾ ਹੈ, ਜਿਸ ਕਾਰਨ ਆਸ ਪਾਸ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੁੰਦਾ  ਹੈ| ਲੋਕਾਂ ਦਾ ਕਹਿਣਾ ਹੈ ਕਿ ਇਸ ਧੂੰਏ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ| ਜਦੋਂ ਇਸ ਸਬੰਧੀ ਅਨੂਪਮ ਸਵੀਟਸ ਦੇ ਪ੍ਰਬੰਧਕ ਰਵੀ ਸਰਦਾਨਾ ਅਤੇ ਪਰਵੀਨ ਨਾਲ ਗਲਬਾਤ ਕੀਤੀ ਤਾਂ ਉਹਨਾਂ ਉਲਟਾ ਕਿਹਾ ਕਿ ਉਹਨਾਂ ਦੀ ਫੈਕਟਰੀ ਨੂੰ ਕੋਈ ਵੀ ਚੈਕ ਨਹੀਂ ਕਰ ਸਕਦਾ| ਇਸ ਤੋਂ ਬਾਅਦ ਉਹ ਟਾਲ ਮਟੋਲ ਕਰ ਗਏ|
ਇਸ ਪੱਤਰਕਾਰ ਨੇ  ਪੰਚਕੂਲਾ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਸ ਡੀ ਓ ਸ੍ਰੀ ਸਿਧਾਰਥ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਜਲਦੀ ਹੀ ਇਸ ਸਬੰਧੀ ਸਖਤ ਕਾਰਵਾਈ ਕਰਨਗੇ|

Leave a Reply

Your email address will not be published. Required fields are marked *