ਮਿਰਚੀ ਨਿਯੋਨ ਰੇਸ 18 ਮਾਰਚ ਨੂੰ

ਐਸ ਏ ਐਸ ਨਗਰ, 13 ਮਾਰਚ (ਸ.ਬ.) ਸਰਕਸ ਗ੍ਰਾਉਂਡ ਸੈਕਟਰ 17 ਚੰਡੀਗੜ੍ਹ ਵਿਖੇ 18 ਮਾਰਚ ਨੂੰ ਐਗਜੋਟਿਕ ਗ੍ਰੈਂਡਯੋਰ ਮਿਰਚੀ ਨਿਯੋਨ ਰੇਸ ਦਾ ਆਯੋਜਨ ਕੀਤਾ ਜਾ ਰਿਹਾ ਹੈ| ਇਸ ਰੇਸ ਰੇਡੀਓ ਮਿਰਚੀ ਵਲੋਂ ਐਗਜੋਟਿਕ ਗ੍ਰੈਂਡਯੋਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ|
ਇਕ ਪੱਤਰਕਾਰ ਸੰਮੇਲਨ ਵਿੱਚ ਗ੍ਰੇਂਡਯੋਰ ਦੇ ਡਾਇਰੈਕਟਰ ਗੁਰਕਵਰ ਗਾਂਧੀ ਨੇ ਦੱਸਿਆ ਕਿ ਟ੍ਰਾਈਸਿਟੀ ਵਿੱਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਰੇਸ ਹੋ ਰਹੀ ਹੈ ਅਤੇ ਇਸ ਦਾ ਮਕਸਦ ਲੋਕਾਂ ਦੀ ਜਿੰਦਗੀ ਤਾਜਗੀ ਅਤੇ ਖੁਸ਼ੀ ਨੂੰ ਭਰਨਾ ਹੈ| ਇਸ ਮੌਕੇ ਦੌੜਾਕਾਂ ਵਲੋਂ ਪਾਈ ਜਾਣ ਵਾਲੀਆਂ ਨਿਯੋਨ ਟੀ ਸ਼ਰਟਾਂ ਵੀ ਜਾਰੀ ਕੀਤੀਆਂ ਗਈਆਂ| ਇਸ ਮੌਕੇ ਨੀਰਜ ਗਰਗ, ਅੰਕੁਰ ਜੁਨੇਜਾ, ਪੀ ਕੇ ਜੁਨੇਜਾ, ਮਿਰਚੀ ਦੇ ਮੁਖੀ ਪਰੀਕਸ਼ਿਤ ਸ਼ਰਮਾ, ਰੇਡੀਓ ਮਿਰਚੀ ਦੇ ਕਲਸਟਰ ਪ੍ਰੋਗ੍ਰਾਮਿੰਗ ਹੈਡ ਨਿਤਿਨ ਗੁਪਤਾ, ਆਰ ਜੇ ਚਾਰੂ ਵੀ ਮੌਜੂਦ ਸਨ|

Leave a Reply

Your email address will not be published. Required fields are marked *