ਮਿਲਕਮੈਨ ਯੂਨੀਅਨ ਨੇ ਪੌਦੇ ਲਗਾਏ

ਐਸ ਏ ਐਸ ਨਗਰ, 14 ਅਗਸਤ (ਸ.ਬ.) ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ | ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਛਾਂ ਦਾਰ, ਫਲਦਾਰ ਪੌਦੇ ਲਾਏ ਗਏ ਜਿਹਨਾਂ ਵਿੱਚ ਨਿੰਮ, ਅੰਬ, ਜਾਮਣ ਤੇ ਤੁਲਸੀ ਦੇ ਪੌਦੇ ਮਨੁੱਖ ਲਈ ਦਵਾਈ ਦੇ ਤੌਰ ਤੇ ਵੀ ਕੰਮ ਆਉਂਦੇ ਹਨ|
ਉਹਨਾਂ ਕਿਹਾ ਕਿ ਸਾਡਾ ਵਾਤਾਵਰਣ ਰੁੱਖਾਂ ਦੀ ਦਿਨ ਪ੍ਰਤੀ ਦਿਨ ਹੋ ਰਹੀ ਕਟਾਈ ਕਾਰਨ ਗੰਧਲਾ ਹੋ ਗਿਆ ਹੈ ਇਸ ਲਈ ਹਰ ਮਨੁੱਖ ਨੂੰ ਮਨੁੱਖ ਦੇ ਭਲੇ ਲਈ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਉਣੇ ਬਹੁਤ ਜਰੂਰੀ ਹਨ| ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਹਰੇਕ ਵਿਅਕਤੀ ਨੂੰ ਰੁੱਖ ਲਾਉਣੇ ਬਹੁਤ ਜਰੂਰੀ ਹਨ ਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਜਰੂਰੀ ਹੈ|
ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਲਾਡਰਾਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਸੀਨੀ. ਆਗੂ ਹਾਕਮ ਸਿੰਘ ਮਨਾਣਾ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਸੁਰਿੰਦਰ ਸਿੰਘ ਬਰਿਆਲੀ, ਪਾਲ ਸਿੰਘ ਗੋਚਰ, ਹਰਦੀਪ ਸਿੰਘ ਮਟੌਰ ਆਦਿ ਹਾਜਿਰ ਸਨ|

Leave a Reply

Your email address will not be published. Required fields are marked *