ਮਿਲਕ ਪਲਾਂਟ ਕਰਮਚਾਰੀਆਂ ਵਲੋਂ ਰੈਲੀ

ਐਸ ਏ ਐਸ ਨਗਰ, 5 ਸਤੰਬਰ (ਸ.ਬ.) ਮਿਲਕ ਪਲਾਂਟ ਵਰਕਰ ਯੂਨੀਅਨ ਅਤੇ ਮਿਲਕ ਪ੍ਰੋਜੈਕਟ ਇੰਪਲਾਈਜ ਯੂਨੀਅਨ ਦੀ ਸਾਂਝੀ ਐਕਸਨ ਕਮੇਟੀ ਵਲੋਂ ਮਿਲਕ ਪਲਾਂਟ ਮੁਹਾਲੀ ਦੇ ਗੇਟ ਅਗੇ ਰੈਲੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਐਕਸਨ ਕਮੇਟੀ ਦੇ ਪ੍ਰਧਾਨ ਸ੍ਰੀ ਤਰਲੋਚਨ ਸਿੰਘ ਬਡਮਾਜਰਾ ਨੇ ਕਿਹਾ ਕਿ ਸਮੂਹ ਕਰਮਚਾਰੀਆਂ ਦੀ ਜੋ ਤਨਖਾਹ ਲੇਟ ਹੋ ਰਹੀ ਹੈ, ਉਹ ਸਮੇਂ ਸਿਰ ਦਿੱਤੀ ਜਾਵੇ, 5 ਫੀਸਦੀ ਅੰਤਰਿਮ ਰਿਲੀਫ ਦਾ ਬਣਦਾ ਬਕਾਇਆ ਦਿਤਾ ਜਾਵੇ, ਪ੍ਰੋਵਾਈਡਰ ਰਾਹੀਂ ਰੱਖੇ ਵਰਕਰਾਂ ਦੀਆਂ ਤਨਖਾਹਾਂ ਵਿੱਚ ਹਰ ਸਾਲ 10 ਫੀਸਦੀ ਦਾ ਵਾਧਾ ਕੀਤਾ ਜਾਵੇ, ਠੇਕਾ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ| ਇਸ ਮੌਕੇ ਗੁਰਮੀਤ ਸਿੰਘ ਮੁੰਡੀਆਂ, ਵੀਰ ਸਿੰਘ , ਸ਼ਿਵ ਕੁਮਾਰ, ਬਲਿਹਾਰ ਸਿੰਘ, ਮਨਜੀਤ ਸਿੰਘ ਨੇ ਵੀ ਕਰਮਚਾਰੀਆਂ ਨੂੰ ਸੰਬੋਧਨ ਕੀਤਾ|

Leave a Reply

Your email address will not be published. Required fields are marked *