ਮਿਲਕ ਪਲਾਂਟ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਮੀਟਿੰਗ ਹੋਈ


ਐਸ ਏ ਐਸ ਨਗਰ, 18 ਨਵੰਬਰ (ਸ.ਬ.) ਮਿਲਕ ਪਲਾਂਟ ਮੁਹਾਲੀ ਦੀ ਸੇਵਾ ਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਪ੍ਰਧਾਨ ਪੂਰਨ ਚ ੰਦ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਮੁਲਾਜਮਾਂ ਦੇ ਈ ਪੀ ਐਫ, 1995 ਦੀ ਸੋਧ ਅਨੁਸਾਰ ਵਧੀ ਹੋਈ ਪੈਨਸ਼ਨ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਈ ਪੀ ਐਫ ਓ ਦਫਤਰ ਵਲੋਂ ਮੁਲਾਜਮਾਂ ਦੇ ਬਕਾਇਆ ਕੇਸਾਂ ਤੇ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ 19 ਨਵੰਬਰ ਨੂੰ ਵੱਖ ਵੱਖ ਬੋਰਡਾਂ, ਸਰਕਾਰੀ ਸੰਸਥਾਵਾਂ ਅਤੇ ਮਿਲਕ ਪਲਾਟਾਂ ਦੇ ਕਰਮਚਾਰੀਆਂ ਵਲੋਂ ਈ ਪੀ ਐਫ ਓ ਦਫਤਰ ਸੈਕਟਰ 17 ਚੰਡੀਗੜ੍ਹ ਵਿਖੇ ਦਿਤੇ ਜਾ ਰਹੇ ਧਰਨੇ ਵਿਚ ਸੇਵਾ ਮੁਕਤ ਕਰਮਚਾਰੀ ਵੀ ਹਿਸਾ ਲੈਣਗੇ|

Leave a Reply

Your email address will not be published. Required fields are marked *