ਮਿਲਟਰੀ ਕੰਟੀਨ ਵਿੱਚ ਡਿਜੀਟਲ ਪ੍ਰਣਾਲੀ ਦੇ ਨਾਲ ਕੈਸ਼ ਪੇਮੇਂਟ ਦੀ ਸਹੂਲਤ ਜਾਰੀ ਰਹੇ: ਕਰਨਲ ਸੋਹੀ

ਐਸ.ਏ.ਐਸ.ਨਗਰ, 7 ਜਨਵਰੀ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ ਦੇ ਪ੍ਰਧਾਨ ਲੈਫੀ. ਕਰਨਲ ਐਸ ਐਸ ਸੋਹੀ ਨੇ ਮਿਲਟਰੀ ਕੰਟੀਨ ਵਿੱਚ ਡਿਜੀਟਲ ਲੈਣ-ਦੇਣ ਦੇ ਨਾਲ ਹੀ ਕੈਸ਼ ਲੈਣ-ਦੇਣ ਦੀ ਸੁਵੀਧਾ ਬਹਾਲ ਰੱਖਣ ਦੀ ਮੰਗ ਕੀਤੀ ਹੈ|
ਇਕ ਬਿਆਨ ਵਿੱਚ ਕਰਨਲ ਸੋਹੀ ਨੇ ਕਿਹਾ ਕਿ ਫੇਜ਼-10 ਦੀ ਮਿਲਟਰੀ ਕੰਟੀਨ ਵਿੱਚ ਮੁਹਾਲੀ ਜਿਲ੍ਹੇ ਦੇ ਸਾਬਕਾ ਫੌਜੀ ਕੰਟਰੋਲ ਰੇਟ ਉਪਰ ਸਮਾਨ ਦੀ ਖਰੀਦਦਾਰੀ ਕਰਦੇ ਹਨ| ਹੁਣ ਇਸ ਕੰਟੀਨ ਵਿੱਚ ਇਕ ਬੋਰਡ ਲਗਾ ਦਿਤਾ ਗਿਆ ਹੈ ਕਿ ਇਕ ਮਾਰਚ ਤੋਂ ਇਸ  ਕੰਟੀਨ ਵਿੱਚ ਸਿਰਫ ਡਿਜੀਟਲ ਲੈਣ-ਦੇਣ ਹੀ ਹੋਵੇਗਾ ਅਤੇ ਕੈਸ਼    ਪੈਮੇਂਟ ਬੰਦ ਹੋ ਜਾਵੇਗੀ|
ਕਰਨਲ ਸੋਹੀ ਨੇ ਕਿਹਾ ਕਿ ਉਹ ਡਿਜੀਟਲ ਲੈਣ-ਦੇਣ ਦੇ ਵਿਰੋਧੀ ਨਹੀਂ ਪਰ ਇਸਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਜਿਹੜੇ ਸਾਬਕਾ ਫੌਜੀ ਘੱਟ ਪੜੇ-ਲਿਖੇ ਹਨ ਉਹਨਾਂ ਨੂੰ ਤਾਂ ਮੋਬਾਈਲ ਦੀ ਵਰਤੋਂ ਕਰਨੀ ਵੀ ਨਹੀਂ ਆਉਂਦੀ ਉਹ ਡਿਜੀਟਲ ਪੈਮੇਂਟ ਕਿਸ ਤਰ੍ਹਾਂ ਕਰਨਗੇ| ਉਹਨਾਂ ਕਿਹਾ ਕਿ ਪਹਿਲਾਂ ਸਾਬਕਾ ਫੌਜੀ ਖੁਦ ਨਾ ਆ ਕੇ ਆਪਣੇ ਪਰਿਵਾਰਕ ਮੈਂਬਰ ਨੂੰ ਵੀ ਆਪਣਾ ਕਾਰਡ ਦੇ ਕੇ ਮਿਲਟਰੀ ਕੰਟੀਨ ਵਿੱਚ ਭੇਜ ਦਿੰਦੇ ਸਨ ਪਰ ਹੁਣ ਡਿਜੀਟਲ ਪੇਮੇਂਟ ਕਾਰਨ ਉਹਨਾਂ ਨੂੰ ਖੁਦ ਹੀ ਆਉਣਾ ਪਵੇਗਾ| ਉਹਨਾਂ ਕਿਹਾ ਕਿ ਡਿਜੀਟਲ ਪ੍ਰਣਾਲੀ ਕਾਲੇ ਧਨ ਨੂੰ ਖਤਮ ਕਰਨ ਲਈ ਹੈ ਪਰ ਫੌਜੀਆਂ ਕੌਲ ਕੋਈ ਕਾਲਾ ਧਨ ਨਹੀਂ ਹੁੰਦਾ| ਉਹਨਾਂ ਕਿਹਾ ਕਿ ਮਿਲਟਰੀ ਕੰਟੀਨ ਵਿੱਚ ਡਿਜੀਟਲ ਪ੍ਰਣਾਲੀ ਦੇਨਾਲ-ਨਾਲ ਕੈਸ਼ ਪੇਮੇਂਟ ਦੀ ਸੁਵਿਧਾ ਵੀ ਬਰਕਾਰ ਰਹਿਣੀ ਚਾਹੀਦੀ ਹੈ|

Leave a Reply

Your email address will not be published. Required fields are marked *