ਮਿਲਣਸਾਰ ਸ਼ਖਸ਼ੀਅਤ ਸਨ ਸ੍ਰ.ਜਗਤ ਸਿੰਘ ਭਾਟੀਆ

ਸ. ਬਖਤਾਵਰ ਸਿੰਘ ਦੇ ਘਰ 30 ਅਗਸਤ 1946 ਨੂੰ ਪਿੰਡ ਪੁਰਖਾਲੀ (ਹਿਰਦਾਪੁਰ), ਜ਼ਿਲ੍ਹਾ ਰੋਪੜ ਵਿੱਚ ਜਨਮੇ ਜਗਤ ਸਿੰਘ ਭਾਟੀਆ ਇੱਕ ਬਹੁਤ ਹੀ ਮਿਲਣਸਾਰ ਅਤੇ ਗੁਰਸਿੱਖ ਸ਼ਖਸ਼ੀਅਤ ਸਨ, ਸ. ਜਗਤ ਸਿੰਘ ਭਾਟੀਆ ਆਪਣੇ ਇਲਾਕੇ ਦੇ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਸਨ ਜੋ ਦੇਸ਼ ਸੇਵਾ ਲਈ ਕੁੱਝ ਵੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ| ਉਹਨਾਂ ਦੇ ਪਿਤਾ ਜੀ ਉਸ ਵੇਲੇ ਤੱਕ ਸ਼ਿਮਲਾ ਵਿੱਚ ਹੀ ਸੈੱਟਲ ਹੋ ਚੁੱਕੇ ਸਨ| ਜਦੋਂ ਉਹ ਸਕੂਲ ਦੀ ਪੜ੍ਹਾਈ ਕਰ ਰਹੇ ਸਨ| ਪੜ੍ਹਾਈ ਦੌਰਾਨ ਉਨ੍ਹਾਂ ਦਾ ਰੁਝਾਨ ਭਾਰਤੀ ਹਵਾਈ ਫੌਜ ਵੱਲ ਹੋਇਆ ਤਾਂ ਉਹ ਅਗਲੇਰੀ ਪੜ੍ਹਾਈ ਅੱਧ ਵਿਚਕਾਰ ਛੱਡ ਕੇ ਹਵਾਈ ਫੌਜ ਵਿਚ ਏਅਰਮੈਨ ਦੇ ਤੌਰ ਤੇ ਭਰਤੀ ਹੋ ਗਏ| ਮਗਰੋਂ ਆਪਣੀ ਮੇਹਨਤ ਸਦਕਾ ਲਗਾਤਾਰ ਤਰੱਕੀ ਕਰਦੇ ਹੋਏ ਉਹ ਮਾਸਟਰ ਵਾਰੰਟ ਆਫਿਸਰ ਦੇ ਅਹੁਦੇ ਤੱਕ ਜਾ ਪਹੁੰਚੇ|
8 ਅਕਤੂਬਰ ਨੂੰ 71 ਸਾਲ ਦੀ ਉਮਰ ਵਿਚ ਐਤਵਾਰ ਸ਼ਾਮ ਕਰੀਬ ਸਵਾ ਛੇ ਵਜੇ ਪਾਠ ਕਰਦਿਆਂ ਹੋਇਆ ਗੁਰੂ ਚਰਨਾਂ ਵਿਚ ਜਾ ਵਿਰਾਜੇ| ਉਹਨਾਂ ਦੀ ਧਰਮ ਪਤਨੀ ਸਰਦਾਰਨੀ ਹਰਪਾਲ ਕੌਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਪਣੇ ਗ੍ਰਹਿ ਮਕਾਨ ਨੰਬਰ 258, ਗਲੀ ਨੰਬਰ-2, ਗੁਰੂ ਨਾਨਕ ਕਲੋਨੀ ਕੁਰਾਲੀ ਵਿਖੇ ਰੱਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 13 ਅਕਤੂਬਰ ਨੂੰ ਬਾਅਦ ਦੁਪਹਿਰ 12:30 ਵਜੇ ਪਾਏ ਜਾਣਗੇ|

Leave a Reply

Your email address will not be published. Required fields are marked *