ਮਿਸ਼ਨ ਸਲਾਮਤੀ ਅਤੇ ਟ੍ਰੈਫਿਕ ਐਜੁਕੇਸ਼ਨਲ ਸੈਲ ਵੱਲੋਂ ਸੈਮੀਨਾਰ ਦਾ ਆਯੋਜਨ

ਐਸ ਏ ਐਸ ਨਗਰ, 7 ਮਾਰਚ (ਸ.ਬ.) ਐਕਜ਼ੋਨੋਬਲ ਕੰਪਨੀ ਦੇ ਸੀਐਸਆਰ ਪ੍ਰਾਜੈਕਟ ‘ਮਿਸ਼ਨ ਸਲਾਮਤੀ’ ਤਹਿਤ ਮੁਹਾਲੀ ਵਿਖੇ ਓਕਰਿਜ ਇੰਟਰਨੈਸ਼ਨਲ ਸਕੂਲ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ| ਸੰਸਥਾ ਦੀ ਪ੍ਰੋਜੈਕਟ ਕੋਆਰਡੀਨੇਟਰ ਅਮੋਲ ਕੌਰ ਨੇ ਪਾਵਰ ਪਵਾਇੰਟ ਪ੍ਰੈਜ਼ੈਟੇਸ਼ਨ ਅਤੇ ਵਿਡੀਓਗ੍ਰਾਫੀ ਰਾਹੀਂ ਸਕੂਲ ਦੇ ਬੱਸ ਡਰਾਈਵਰ, ਕੰਡਕਟਰਾਂ ਅਤੇ ਮਹਿਲਾ ਅਟੈਂਡੈਂਟ ਨੂੰ ‘ਸੇਫ ਸਕੂਲ ਵਾਹਨ ਸਕੀਮ’ ਅਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ|

Leave a Reply

Your email address will not be published. Required fields are marked *