ਮਿਸਟਰ ਸਿੰਘ ਪੰਜਾਬ 2017 ਦੇ ਆਡੀਸ਼ਨ ਦੀਆਂ ਤਿਆਰੀਆਂ ਮੁਕੰਮਲ : ਜਤਿੰਦਰਪਾਲ ਸਿੰਘ

ਐਸ ਏ ਐਸ ਨਗਰ, 28 ਅਕਤੂਬਰ (ਸ.ਬ.) ਗੁਰਦੁਆਰਾ ਅੰਬ ਸਾਹਿਬ ਵਿਖੇ 29 ਅਕਤੂਬਰ ਨੂੰ ਕਰਵਾਏ ਜਾ ਰਹੇ ਮਿਸਟਰ ਸਿੰਘ ਪੰਜਾਬ 2017 ਦੇ ਆਡੀਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਦਸਿਆ ਕਿ ਇਹ ਪ੍ਰੋਗਰਾਮ ਸਾਬਤ ਸੂਰਤ ਸਿੱਖ ਬੱਚਿਆਂ ਲਈ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਵੱਖ ਵੱਖ ਸ਼ਹਿਰਾਂ ਵਿਚ ਆਡੀਸ਼ਨ ਲਏ ਜਾ ਰਹੇ ਹਨ| ਐਸ ਏ ਐਸ ਨਗਰ ਮੁਹਾਲੀ ਵਿਖੇ ਇਸ ਸਬੰਧੀ 29 ਅਕਤੂਬਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਆਡੀਸ਼ਨ ਲਏ ਜਾ ਰਹੇ ਹਨ, ਜਿਸਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ|
ਉਹਨਾਂ ਦਸਿਆ ਕਿ ਮਿਸਟਰ ਸਿੰਘ ਪੰਜਾਬ 2017 ਜਿੱਤਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ|  ਇਸ ਸਬੰਧੀ ਲੁਧਿਆਣਾ ਅਤੇ ਪਟਿਆਲਾ ਵਿਖੇ ਆਡੀਸਨ ਲਏ ਜਾ ਚੁਕੇ ਹਨ ਅਤੇ ਮੋਗਾ, ਅੰਮ੍ਰਿਤਸਰ , ਜਲੰਧਰ ਵਿਖੇ ਅਗਲੇ ਦਿਨਾਂ ਦੌਰਾਨ ਆਡੀਸ਼ਨ ਲਏ ਜਾਣਗੇ|  ਉਹਨਾਂ ਦਸਿਆ ਕਿ ਜਿੱਤਣ ਵਾਲੇ ਉਮੀਦਵਾਰ ਨੂੰ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਦਿਤਾ ਜਾਵੇਗਾ|  ਇਸ ਮੁਕਾਬਲੇ ਦੇ ਵੱਖ ਵੱਖ ਰਾਊਂਡ ਹੋਣਗੇ|

Leave a Reply

Your email address will not be published. Required fields are marked *