ਮਿਸਰ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

ਕਾਹਿਰਾ, 6 ਜੂਨ (ਸ.ਬ.) ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਵੱਲੋਂ ਦੂਜੇ ਕਾਰਜਕਾਲ ਦੀ ਸਹੁੰ ਚੁੱਕਣ ਦੇ 3 ਦਿਨਾਂ ਬਾਅਦ ਅੱਜ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦਾ ਅਸਤੀਫਾ ਸੌਂਪ ਦਿੱਤਾ| ਪ੍ਰਧਾਨ ਮੰਤਰੀ ਸ਼ਰੀਫ ਇਸਮਾਈਲ ਦਾ ਅਸਤੀਫਾ ਰਾਜਨੀਤਿਕ ਪਰੰਪਰਾ ਦਾ ਹਿੱਸਾ ਹੈ ਜਿਸ ਵਿਚ ਰਾਸ਼ਟਰਪਤੀ ਦੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਦੇ ਮੌਕੇ ਤੇ ਸਰਕਾਰ ਅਸਤੀਫਾ ਦਿੰਦੀ ਹੈ|ਅਲ-ਸੀਸੀ ਇਸ ਮੌਕੇ ਦਾ ਇਸਤੇਮਾਲ ਕੈਬਨਿਟ ਵਿਚ ਫੇਰਬਦਲ ਲਈ ਕਰ ਸਕਦੇ ਹਨ|
ਅਜਿਹਾ ਮੰਨਿਆ ਜਾਂਦਾ ਹੈ ਕਿ ਅਲ-ਸੀਸੀ ਅਤੇ ਇਸਮਾਈਲ ਦੇ ਕੰਮਕਾਜੀ ਰਿਸ਼ਤੇ ਚੰਗੇ ਹਨ| ਰਾਸ਼ਟਰਪਤੀ ਅਕਸਰ ਜਨਤਕ ਰੂਪ ਨਾਲ ਉਨ੍ਹਾਂ ਦੀ ਤਾਰੀਫ ਵੀ ਕਰਦੇ ਹਨ| ਰਾਸ਼ਟਰਪਤੀ ਦੇ ਬੁਲਾਰੇ ਬਸਸਮ ਰੱਦੀ ਨੇ ਇਸਮਾਈਲ ਦੇ ਅਸਤੀਫੇ ਦਾ ਐਲਾਨ ਕੀਤਾ| ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਨੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਨੂੰ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਹੈ| ਇਸਮਾਈਲ ਸਤੰਬਰ 2015 ਤੋਂ ਪ੍ਰਧਾਨ ਮੰਤਰੀ ਹਨ|

Leave a Reply

Your email address will not be published. Required fields are marked *