ਮਿਸਰ ਦੇ ਹਵਾਈ ਅੱਡੇ ਤੇ ਅੱਤਵਾਦੀ ਹਮਲਾ, 1 ਦੀ ਮੌਤ ਤੇ 2 ਜ਼ਖਮੀ

ਕਾਹਿਰਾ, 20 ਦਸੰਬਰ (ਸ.ਬ.) ਮਿਸਰ ਦੇ ਉਤਰੀ ਸਿਨਾਈ ਸੂਬੇ ਦੇ ਅਰੀਸ਼ ਸ਼ਹਿਰ ਦੇ ਹਵਾਈ ਅੱਡੇ ਤੇ ਕੱੱਲ ਹੋਏ ਅੱਤਵਾਦੀ ਹਮਲੇ ਵਿਚ ਇਕ ਅਧਿਕਾਰੀ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ|
ਇਕ ਸਮਾਚਾਰ ਏਜੰਸੀ ਨੇ ਮਿਲਟਰੀ ਬੁਲਾਰੇ ਤਮਰ ਅਲ ਸਫੇ ਦੇ ਹਵਾਲੇ ਨਾਲ ਦੱਸਿਆ ਕਿ ਅਰੀਸ਼ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ, ਜਿਸ ਵਿਚ ਇਕ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ|
ਇਸ ਹਮਲੇ ਕਾਰਨ ਇਕ ਹੈਲੀਕਾਪਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ|
ਬਿਆਨ ਮੁਤਾਬਕ ਇਹ ਹਮਲਾ ਅਰੀਸ਼ ਸ਼ਹਿਰ ਵਿਚ ਸੁਰੱਖਿਆ ਸਥਿਤੀਆਂ ਦੀ ਜਾਂਚ ਕਰਨ ਪਹੁੰਚੇ ਰੱਖਿਆ ਮੰਤਰੀ ਦੇ ਦੌਰੇ ਦੌਰਾਨ ਹੋਇਆ| ਹਾਲਾਂਕਿ ਹਾਲੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ|

Leave a Reply

Your email address will not be published. Required fields are marked *