ਮਿਸਰ ਵਿੱਚ ਦਰਦਨਿਵਾਰਕ ਰੱਖਣ ਤੇ ਮਿਲੀ 3 ਸਾਲ ਦੀ ਸਜ਼ਾ

ਕਾਹਿਰਾ/ਲੰਡਨ, 27 ਦਸੰਬਰ (ਸ.ਬ.) ਮਿਸਰ ਵਿਚ ਇਕ ਬ੍ਰਿਟਿਸ਼ ਔਰਤ ਨੂੰ ਪੇਨ ਕਿਲਰ ਟੈਬਲੇਟ ਰੱਖਣ ਦੇ ਦੋਸ਼ ਵਿਚ 3 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ| ਉਸ ਤੇ ਦਵਾਈਆਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ| 9 ਅਕਤੂਬਰ ਨੂੰ ਹੁਰਗਾਡਾ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ 33 ਸਾਲਾ ਲੌਰਾ ਪਲੂਮਰ ਕੋਲੋਂ 300 ਪੇਨਕਿਲਰ ਟੈਬਲੇਟ ਪਾਈਆਂ ਗਈਆਂ| ਇਹ ਟ੍ਰੇਮਾਡੋਲ ਟੈਬਲੇਟ ਉਸ ਦੇ ਸੂਟਕੇਸ ਵਿਚ ਪਾਈਆਂ ਗਈਆਂ ਸਨ, ਜਿਸ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ|
ਪਲੂਮਰ ਨੇ ਦਾਅਵਾ ਕੀਤਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਦਵਾਈ ਬ੍ਰਿਟੇਨ ਵਿਚ ਪ੍ਰਮਾਣਿਕ ਹੈ ਪਰ ਮਿਸਰ ਵਿਚ ਇਸ ਤੇ ਪਾਬੰਦੀ ਹੈ| ਪਲੂਮਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਕੀਲ ਨੇ ਅਪੀਲ ਦਾਇਰ ਕਰ ਦਿੱਤੀ ਹੈ| ਅਦਾਲਤ ਵਿਚ ਸੁਣਵਾਈ ਸਮੇਂ ਪਲੂਮਰ ਦੀ ਮਾਂ ਰੋਬਰਟ ਸਿਨਕਲੇਰ ਉਥੇ ਮੌਜੂਦ ਸੀ| ਪਲੂਮਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੇ ਦਵਾਈਆਂ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ| ਪਲੂਮਰ ਇਹ ਦਵਾਈਆਂ ਆਪਣੇ ਪਾਰਟਨਰ ਉਮਰ ਕੈਬੂ ਲਈ ਲੈ ਕੇ ਗਈ ਸੀ ਕਿਉਂਕਿ ਉਸ ਨੂੰ ਪਿੱਠ ਵਿਚ ਦਰਦ ਸੀ| ਪਲੂਮਰ ਆਪਣੇ ਪਾਰਟਨਰ ਉਮਰ ਕੈਬੂ ਨਾਲ ਹੁਰਗਾਦਾ ਦੇ ਰੈਡ ਸੀ ਰਿਜੌਰਟ ਵਿਚ ਛੁੱਟੀਆਂ ਕੱਟਣ ਗਈ ਸੀ, ਉਥੇ ਹੀ ਪੁਲੀਸ ਨੂੰ ਉਸ ਨੂੰ ਹਿਰਾਸਤ ਵਿਚ ਲਿਆ ਸੀ|
ਸਜ਼ਾ ਮਿਲਣ ਦੀ ਖਬਰ ਸੁਣ ਕੇ ਬ੍ਰਿਟਿਸ਼ ਸੰਸਦੀ ਮੈਂਬਰ ਕਾਰਲ ਟਰਨਰ ਨੇ ਦੁੱਖ ਜ਼ਾਹਰ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਦੇ ਬਾਅਦ ਲੌਰਾ ਦਾ ਜੀਵਨ ਬਰਬਾਦ ਹੋ ਜਾਵੇਗਾ| ਇਹ ਸਹੀ ਨਹੀਂ ਹੈ| ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ ਦੇ ਬੁਲਾਰਾ ਨੇ ਕਿਹਾ ਕਿ ਲੌਰਾ ਅਤੇ ਉਸ ਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇਗੀ| ਸਾਡੇ ਦੂਤਘਰ ਨੇ ਮਿਸਰ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ|

Leave a Reply

Your email address will not be published. Required fields are marked *