ਮਿਸਰ ਵਿੱਚ ਦੋ ਵੱਖ-ਵੱਖ ਮਾਮਲਿਆਂ ਵਿੱਚ 31 ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ

ਕਾਹਿਰਾ, 13 ਜੁਲਾਈ (ਸ.ਬ.) ਮਿਸਰ ਦੀਆਂ ਅਦਾਲਤਾਂ ਨੇ ਬੀਤੇ ਦਿਨੀਂ ਦੋ ਵੱਖ-ਵੱਖ ਮਾਮਲਿਆਂ ਵਿੱਚ 31 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ| ਇਨ੍ਹਾਂ ਵਿੱਚੋਂ ਇਕ ਮਾਮਲਾ ਸਾਲ 2015 ਵਿੱਚ ਇਕ ਪੁਲੀਸ ਕਰਮਚਾਰੀ ਅਤੇ ਇਕ ਸੁਰੱਖਿਆ ਗਾਰਡ ਦੇ ਕਤਲ ਨਾਲ ਜੁੜਿਆ ਹੈ ਅਤੇ ਦੂਜਾ ਸਾਲ 2016 ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਜੇਲ ਵਿੱਚੋਂ ਭਜਾਉਣ ਨਾਲ ਸਬੰਧਤ ਹੈ| ਮਿਸਰ ਦੀ ਸਰਕਾਰੀ ਏਜੰਸੀ ਦੀ ਰਿਪੋਰਟ ਮੁਤਾਬਕ ਐਲ-ਜਾਗਾਜੀਗ ਦੇ ਨਾਇਲ ਡੈਲਟਾ ਸ਼ਹਿਰ ਦੀ ਸਥਾਨਕ ਅਦਾਲਤ ਨੇ ਇਕ ਪੁਲੀਸ ਕਰਮਚਾਰੀ ਅਤੇ ਗਾਰਡ ਦਾ ਕਤਲ ਕਰਨ ਦੇ ਮਾਮਲੇ ਵਿੱਚ 18 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ|
ਏਜੰਸੀ ਨੇ ਦੱਸਿਆ ਕਿ ਦੋਵੇਂ ਇਕ ਸਥਾਨਕ ਹਸਪਤਾਲ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ|
ਜਾਂਚ ਵਿੱਚ ਦੋਹਾਂ ਦੇ ਕਤਲ ਪਿੱਛੇ 18 ਵਿਅਕਤੀਆਂ ਦੇ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਸੀ| ਇਕ ਹੋਰ ਮਾਮਲੇ ਵਿੱਚ ਇਸਲਾਮੀਆ ਦੀ ਸਥਾਨਕ ਅਦਾਲਤ ਨੇ ਅਕਤਬੂਰ 2016 ਵਿੱਚ ਜੇਲ ਤੋਂ ਆਈ. ਐਸ. ਆਈ. ਐਸ. ਅੱਤਵਾਦੀਆਂ ਦੇ ਭੱਜਣ ਦੇ ਮਾਮਲੇ ਵਿੱਚ 13 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਿਸ ਵਿੱਚ ਕੁੱਝ ਆਈ. ਐਸ. ਆਈ. ਐਸ. ਅੱਤਵਾਦੀ ਵੀ ਸ਼ਾਮਲ ਹਨ| ਸਰਕਾਰੀ ਅਖਬਾਰ ਨੇ ਆਪਣੀ ਵੈਬਸਾਈਟ ਤੇ ਦੱਸਿਆ ਕਿ ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿੱਚੋਂ 6 ਹਿਰਾਸਤ ਵਿੱਚ ਹਨ ਜਦ ਕਿ 7 ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *