ਮਿਸਰ ਵਿੱਚ ਬਾਰੂਦੀ ਸੁਰੰਗ ਵਿੱਚ ਧਮਾਕਾ, 4 ਮਰੇ ਤੇ 2 ਜ਼ਖਮੀ

ਕਾਹਿਰਾ, 15 ਮਈ (ਸ.ਬ.) ਮਿਸਰ ਦੀ ਰਾਜਧਾਨੀ ਕਾਹਿਰਾ ਦੇ ਪੂਰਬ ਵਿੱਚ ਬਾਰੂਦੀ ਸੁਰੰਗ ਵਿੱਚ ਧਮਾਕਾ ਹੋਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ| ਸੁਰੱਖਿਆ ਸੂਤਰਾਂ ਨੇ ਕਿਹਾ ਕਿ ਸਰਕਾਰ ਘਟਨਾ ਵਾਲੇ ਸਥਾਨ ਤੇ ਨਵੀਂ ਪ੍ਰਸ਼ਾਸਨਿਕ ਰਾਜਧਾਨੀ ਦਾ ਨਿਰਮਾਣ ਕਰਵਾ ਰਹੀ ਹੈ| ਸੂਤਰਾਂ ਮੁਤਾਬਕ ਇਹ ਬਾਰੂਦੀ ਸੁਰੰਗ ਸਿਨਾਈ ਪ੍ਰਾਇਦੀਪ ਤੇ ਕੰਟਰੋਲ ਨੂੰ ਲੈ ਕੇ ਸਾਲ 1973 ਦੇ ਮਿਸਰ-ਇਜ਼ਰਾਇਲ ਯੁੱਧ ਦੇ ਸਮੇਂ ਦੀ ਹੋਣ ਦਾ ਸ਼ੱਕ ਹੈ| ਮਿਸਰ ਨੇ ਰਾਜਧਾਨੀ ਕਾਹਿਰਾ ਤੋਂ ਪੂਰਬ ਵਿੱਚ 45 ਕਿਲੋਮੀਟਰ ਦੂਰ ਨਵੇਂ ਮੈਟ੍ਰੋਪਾਲਿਸ ਦੇ ਨਿਰਮਾਣ ਦੀ ਇਸ ਯੋਜਨਾ ਦੀ ਘੋਸ਼ਣਾ ਮਾਰਚ 2015 ਵਿੱਚ ਕੀਤੀ ਸੀ| ਇਸ ਯੋਜਨਾ ਦੇ ਪਿੱਛੇ ਉਸ ਦਾ ਟੀਚਾ ਸਾਲ 2011 ਦੀ ਕ੍ਰਾਂਤੀ ਮਗਰੋਂ ਘੱਟ ਹੋ ਚੁੱਕੇ ਨਿਵੇਸ਼ਕਾਂ ਨੂੰ ਲਾਲਚ ਦੇ ਕੇ ਵਾਪਸ ਲਿਆਉਣਾ ਹੈ|

Leave a Reply

Your email address will not be published. Required fields are marked *