ਮਿਸਰ ਵਿੱਚ ਸੁਰੱਖਿਆ ਬਲਾਂ ਨੇ 5 ਅੱਤਵਾਦੀਆਂ ਨੂੰ ਕੀਤਾ ਢੇਰ

ਕਾਹਿਰਾ, 1 ਅਗਸਤ (ਸ.ਬ.) ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉਤਰੀ ਸੂਬੇ ਕਲਊਬਿਆ ਵਿੱਚ ਸੁਰੱਖਿਆ ਬਲਾਂ ਨੇ 5 ਸ਼ੱਕੀ ਅੱਤਵਾਦੀਆਂ ਨੂੰ ਇਕ ਮੁਕਾਬਲੇ ਵਿੱਚ ਢੇਰ ਕਰ ਦਿੱਤਾ| ਗ੍ਰਹਿ ਮੰਤਰਾਲੇ ਨੇ ਬੀਤੇ ਦਿਨੀਂ ਜਾਰੀ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ| ਮੰਤਰਾਲੇ ਮੁਤਾਬਕ ਅੱਤਵਾਦੀ ਹਸਮ ਸਮੂਹ ਦੇ ਮੈਂਬਰ ਸਨ| ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਰਹਿ ਰਹੇ ਉਨ੍ਹਾਂ ਦੇ ਨੇਤਾਵਾਂ ਵਲੋਂ ਦੇਸ਼ ਨੂੰ ਅਸਥਿਰ ਕਰਨ ਲਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਹੁਕਮ ਮਿਲੇ ਸਨ|
ਮਿਸਰ ਨੇ ਹਸਮ ਤੇ ਗੈਰ-ਕਾਨੂੰਨੀ ਸੰਗਠਨ ਮੁਸਲਿਮ ਬ੍ਰਦਰਹੁਡ ਦੀ ਅੱਤਵਾਦੀ ਇਕਾਈ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਅੱਤਵਾਦੀ ਸੰਗਠਨ ਦਾ ਉਭਾਰ 2016 ਵਿੱਚ ਹੋਇਆ ਅਤੇ ਇਸ ਨੇ ਸੁਰੱਖਿਆ ਬਲਾਂ ਤੇ ਕਈ ਹਮਲੇ ਕੀਤੇ| ਮੁਸਲਿਮ ਬ੍ਰਦਰਹੁਡ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ| ਹਸਮ ਨੇ ਕਈ ਵਾਰ ਵਿਗਿਆਪਨ ਵਿੱਚ ਅਲ-ਮਾਰਗ ਵਿੱਚ ਇਕ ਛਾਪੇਮਾਰੀ ਦੌਰਾਨ 5 ਹੋਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਹੋਰ ਟਿਕਾਣੇ ਤੋਂ ਹਥਿਆਰ ਬਰਾਮਦ ਕੀਤੇ ਸਨ|

Leave a Reply

Your email address will not be published. Required fields are marked *