ਮਿਸ਼ਨ ਫਤਿਹ ਤਹਿਤ ਘਰ-ਘਰ ਜਾਗਰੂਕਤਾ ਅਭਿਆਨ ਚਲਾਇਆ

ਐਸ.ਏ.ਐਸ.ਨਗਰ, 30 ਜੂਨ (ਸ.ਬ.) ਸਰਕਾਰੀ ਬਹੁ-ਤਕਨੀਕੀ ਕਾਲਜ ਮੁਹਾਲੀ (ਖੂਨੀਮਾਜਰਾ) ਵਲੋਂ ਮਿਸ਼ਨ ਫਤਿਹ ਨੂੰ ਸਫਲ ਬਨਾਉਣ ਲਈ ਘਰ-ਘਰ ਜਾਗਰੂਕਤਾ ਅਭਿਆਨ ਚਲਾਇਆ ਗਿਆ ਜਿਸ ਤਹਿਤ ਪੂਰੇ ਪੰਜਾਬ ਦੀਆਂ ਸਰਕਾਰੀ ਬਹੁ-ਤਕਨੀਕੀ ਸੰਸਥਾਵਾਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ| 
ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਨੇ ਦੱਸਿਆ ਕਿ ਇਸ ਅਭਿਆਨ ਨੂੰ ਸਫਲ ਬਨਾਉਣ ਲਈ ਮੁਹਾਲੀ ਜਿਲ੍ਹੇ ਦੀਆਂ ਤਿੰਨ ਤਹਿਸੀਲਾਂ ਮੁਹਾਲੀ, ਖਰੜ ਅਤੇ ਡੇਰਾਬੱਸੀ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਗਈ ਕੋਵਾ ਐਪ ਨੂੰ ਉਨ੍ਹਾਂ ਦੇ ਮੋਬਾਇਲ ਫੋਨਾਂ ਤੇ ਇੰਸਟਾਲ ਵੀ ਕਰਵਾਇਆ ਗਿਆ| ਉਹਨਾਂ ਦੱਸਿਆ ਕਿ ਕਾਲਜ ਦੇ ਸੀਨੀਅਰ ਲੈਕਚਰਾਰ ਹਰਪ੍ਰੀਤ ਕੌਰ, ਪੂਨਮ ਸੈਣੀ, ਚੈਫੀ ਸੱਚਦੇਵਾ, ਡਾ. ਰਵਿੰਦਰ ਕੁਮਾਰ ਅਤੇ ਹਰਕੇਸ਼ ਕੁਮਾਰ ਨੇ ਗੋਬਿੰਦ ਨਗਰ, ਖਾਨਪੁਰ ਅਤੇ ਸਵਰਾਜ ਨਗਰ ਦਾ ਦੌਰਾ ਕੀਤਾ ਅਤੇ ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਮਾਸਕ ਵੀ ਵੰਡੇ ਗਏ|
ਉਹਨਾਂ ਦੱਸਿਆ ਕਿ ਇਸ ਦੌਰਾਨ ਕਾਲਜ ਦੇ ਵੱਖ-ਵੱਖ ਵਿਭਾਗਾਂ ਵਲੋਂ ਸੰਤੇਮਾਜਰਾ, ਲਖਨੌਰ, ਮਜਾਤੜੀ, ਲਾਂਡਰਾ, ਮੁੰਡੀ ਖਰੜ, ਮੁਹਾਲੀ, ਸੋਹਾਣਾ, ਕੁੰਬੜਾ, ਕੁਰਾਲੀ, ਜੀਰਕਪੁਰ, ਲਾਲੜੂ, ਡੇਰਾਬੱਸੀ ਅਤੇ ਨਯਾਂ ਗਰਾਂਓ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ|

Leave a Reply

Your email address will not be published. Required fields are marked *