ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ ਜਾਰੀ

ਐਸ.ਏ.ਐਸ.ਨਗਰ 25 ਜੁਲਾਈ (ਸ.ਬ.) ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਪ੍ਰਧਾਨ ਅਤੇ ਸਰਕਾਰੀ ਕਾਲਜ             ਫੇਜ਼-6 ਦੇ ਬੱਡੀ ਵਿਦਿਆਰਥੀ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਵਲੋਂ ਮਿਸ਼ਨ ਫਤਿਹ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ| ਇਸ ਸਬੰਧੀ ਬਿਕਰਮਜੀਤ ਸਿੰਘ ਬਿੱਕੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਮੁਫਤ ਮਾਸਕ ਅਤੇ ਸੈਨੀਟਾਇਜ਼ਰ ਵੀ ਵੰਡੇ ਜਾ ਰਹੇ ਹਨ| 
ਇਸ ਮੌਕੇ ਪ੍ਰੋ. ਅਮਨਦੀਪ ਸਿੰਘ ਅਤੇ ਪ੍ਰੋ. ਅਸ਼ੀਸ਼ ਵਾਜਪਾਈ ਨੇ ਕਿਹਾ ਕਿ ਨੌਜਵਾਨਾਂ ਨੂੰ ਮਿਸ਼ਨ ਫਤਿਹ ਤਹਿਤ ਲੋਕਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ|  ਇਸ ਮੌਕੇ ਲਵਪ੍ਰੀਤ ਸਿੰਘ ਜੋਨੀ, ਤਰਨ ਬਲੋਮਾਜਰਾ, ਹੈਪੀ ਮੋਰਿੰਡਾ ਅਤੇ ਨਿਰਮਲ ਸਿੰਘ ਹਾਜ਼ਿਰ ਸਨ|  

Leave a Reply

Your email address will not be published. Required fields are marked *