ਮਿਸਿਜ਼ ਇੰਡੀਆ ਇੰਟਰਨੈਸ਼ਨਲ ਨੀਤੂ ਪ੍ਰਭਾਕਰ ਨੂੰ ਸਨਮਾਨਿਤ ਕੀਤਾ

ਚੰਡੀਗੜ੍ਹ, 7 ਜੂਨ (ਭਗਵੰਤ ਸਿੰਘ ਬੇਦੀ) ਬੀਤੀ 23 ਮਈ ਨੂੰ ਮਿਸਿਜ ਇੰਡੀਆ ਇੰਟਰਨੈਸ਼ਨਲ ਚੁਣੀ ਗਈ ਨੀਤੂ ਪ੍ਰਭਾਕਰ ਦਾ ਅੱਜ ਮੈਕਸ ਲਾਈਫ ਇੰਸੋਰੈਂਸ ਕੰਪਨੀ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ|
ਇਸ ਮੌਕੇ ਕੰਪਨੀ ਦੇ ਅਧਿਕਾਰੀ ਅਨੁਰਿਧ ਸ਼ਰਮਾ, ਸ਼ੈਲੇਦਰ ਕੁਮਾਰ, ਨੀਰਜ ਸ਼ਰਮਾ ਅਤੇ ਹੋਰਨਾਂ ਨੇ ਉਸਨੂੰ ਜੀ ਆਇਆ ਆਖਿਆ| ਇਸ ਮੌਕੇ ਨੀਤੂ ਪ੍ਰਭਾਕਰ ਦਾ ਜਨਮ ਦਿਨ ਮਨਾਉਂਦਿਆਂ ਕੇਕ ਵੀ ਕੱਟਿਆ ਗਿਆ|
ਇਸ ਮੌਕੇ ਇਸ ਪੱਤਰਕਾਰ ਨਾਲ  ਗਲਬਾਤ ਕਰਦਿਆਂ ਨੀਤੂ ਪ੍ਰਭਾਕਰ ਨੇ ਕਿਹਾ ਇਸ ਤਰ੍ਹਾਂ ਦੇ ਮੁਕਾਬਲੇ ਜਿੱਤਣ ਲਈ ਮਜਬੂਤ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਅਤੇ ਕੰਮ ਪ੍ਰਤੀ ਸਾਡੀ ਲਗਨ ਹੀ ਸਾਨੂੰ ਸਾਡੀ ਮੰਜਿਲ ਤੱਕ ਲੈ ਜਾਂਦੀ ਹੈ| ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਜਿੱਤਣ ਲਈ ਲੋਕ 15 ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਪਰ ਉਸਨੇ ਸਿਰਫ ਇਕ ਸਾਲ ਪਹਿਲਾਂ ਹੀ ਇਸਦੀ ਤਿਆਰੀ ਕੀਤੀ ਸੀ ਤੇ ਸਫਲਤਾ ਹਾਸਲ ਕੀਤੀ|
ਜਿਕਰਯੋਗ ਹੈ ਕਿ ਨੀਤੂ ਪ੍ਰਭਾਕਰ ਮੈਕਸ ਲਾਈਫ ਇੰਸੋਰੈਂਸ ਕੰਪਨੀ ਵਿੱਚ ਬਤੌਰ ਐਚ ਆਰ ਮੈਨੇਜਰ ਕੰਮ ਕਰ ਚੁੱਕੀ ਹੈ|

Leave a Reply

Your email address will not be published. Required fields are marked *