ਮਿਸੀਸਾਗਾ ਦੇ ਹਾਈ ਸਕੂਲ ਨੂੰ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਕੀਤਾ ਗਿਆ ਬੰਦ, ਦੋ ਗ੍ਰਿਫਤਾਰ

ਮਿਸੀਸਾਗਾ, 1 ਜੂਨ (ਸ.ਬ.)  ਕੈਨੇਡਾ ਦੇ ਮਿਸੀਸਾਗਾ ਦੇ ਸੇਂਟ ਫਰਾਂਸਿਸ ਜ਼ੇਵੀਅਰ ਸੰਕੈਂਡਰੀ ਸਕੂਲ ਨੂੰ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਬੰਦ ਕਰ ਦਿੱਤਾ ਗਿਆ| ਦੱਸਿਆ ਜਾ ਰਿਹਾ ਹੈ ਕਿ 11 ਵਜੇ ਦੇ ਕਰੀਬ ਸਕੂਲ ਵਿਚ ਇਕ ਵਿਅਕਤੀ ਨੂੰ ਛੁਰੇ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ| ਘਟਨਾ ਦੇ ਬਾਅਦ ਤੋਂ ਸਕੂਲ ਨੂੰ ਕਈ ਘੰਟਿਆਂ ਤੱਕ ਬੰਦ ਰੱਖਿਆ ਗਿਆ|
ਪੈਰਾਮਿਡਿਕ ਵਿਭਾਗ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਉਸ ਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਹੈ| ਪੁਲੀਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ| ਇਸ ਮਾਮਲੇ ਵਿਚ ਸ਼ਾਮਲ ਇਕ ਤੀਜਾ ਹੋਰ ਵਿਅਕਤੀ ਫਿਲਹਾਲ ਫਰਾਰ ਹੈ|
ਪੁਲੀਸ ਕੋਲ ਉਸ ਬਾਰੇ ਜਾਣਕਾਰੀ ਹੈ| ਪੁਲੀਸ ਮੁਤਾਬਕ ਤੀਜਾ ਸ਼ੱਕੀ ਵਿਅਕਤੀ ਸਕੂਲ ਦਾ ਹੀ ਵਿਦਿਆਰਥੀ ਹੈ|

Leave a Reply

Your email address will not be published. Required fields are marked *