ਮਿਸਜ਼ ਪੰਜਾਬਣ ਸੀਜਨ-8 ਦਾ ਤੀਜਾ ਆਡੀਸ਼ਨ ਕਰਵਾਇਆ

ਖਰੜ, 6 ਅਕਤੂਬਰ (ਪਵਨ ਰਾਵਤ) ਅਗਮ ਗਰੁੱਪ ਵੱਲੋਂ ‘ਮਿਸਜ਼ ਪੰਜਾਬਣ ਸੀਜਨ 8’ ਦਾ ਤੀਜਾ ਆਡੀਸ਼ਨ ਅੱਜ ਖਰੜ ਵਿਖੇ ਗੁਰਕੀਰਤ ਮੀਡੀਆ ਅਕੈਡਮੀ ਵਿੱਚ ਕਰਵਾਇਆ ਗਿਆ| ਇਹ ਮੁਕਾਬਲਾ ਫੋਲਕ ਸਟੂਡੀT ਅਤੇ ਸੀ.ਟੀ. ਯੂਨੀਵਰਸਿਟੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ| ਇਸ ਪ੍ਰੋਗਰਾਮ ਦਾ ਆਯੋਜਨ ਦੇ ਆਰ. ਸੈਣੀ ਗਲੈਮਰ ਵਰਲਡ ਵੱਲੋਂ ਕੀਤਾ ਗਿਆ| ਇਸ ਪ੍ਰੋਗਰਾਮ ਵਿੱਚ 35 ਦੇ ਲਗਭਗ ਮਹਿਲਾਵਾਂ ਨੇ ਭਾਗ ਲਿਆ|
ਇਸ ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਮਿਸਜ਼ ਪੰਜਾਬਣ ਸੀਜਨ-7 ਦੀ ਵਿਜੇਤਾ ਗੁਰਲੀਨ ਪੁਰੀ, ਰਾਖੀ ਸ਼ਰਮਾ ਅਤੇ ਲਵਲੀਨ ਨੇ ਨਿਭਾਈ| ਇਸ ਪ੍ਰੋਗਰਾਮ ਵਿੱਚ ਮਹਿਲਾਵਾਂ ਨੇ ਗਿੱਧਾ, ਭੰਗੜਾ, ਐਕਟਿੰਗ ਅਤੇ ਸਿੰਗਿੰਗ ਕਰ ਕੇ ਦਿਖਾਈ| ਇਸ ਪ੍ਰੋਗਰਾਮ ਦੀ ਪ੍ਰਬੰਧਕ ਅਤੇ ਡਾਇਰੈਕਟਰ ਸ੍ਰੀਮਤੀ ਰਜਨੀ ਸੈਣੀ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਆਪਣੇ ਪੰਜਾਬੀ ਵਿਰਸੇ ਦੀ ਸੰਭਾਲ ਕਰਨਾ ਅਤੇ ਮਹਿਲਾਵਾਂ ਦੀ ਲੁੱਕੀ ਪ੍ਰਭਿਤਾ ਨੂੰ ਬੜਾਵਾ ਦੇਣਾ ਹੈ| ਇਸ ਪ੍ਰੋਗਰਾਮ ਦਾ ਗਰੈਂਡ ਫਿਨਾਲੇ 17 ਨਵੰਬਰ ਨੂੰ ਸੀ. ਟੀ. ਯੂਨੀਵਰਸਿਟੀ ਲੁਧਿਆਣਾ ਵਿਖੇ ਹੋਵੇਗਾ| ਇਸ ਮੌਕੇ ਅਮਨ ਸੈਣੀ, ਮਾਸਟਰ ਰੂਹਾਨ ਸੈਣੀ, ਪਰਵਿੰਦਰ ਸਿੰਘ, ਅਮਨ ਬਾਵਾ ਅਤੇ ਗੁਰਜੀਤ ਲੱਡਾ ਹਾਜ਼ਿਰ ਸਨ|

Leave a Reply

Your email address will not be published. Required fields are marked *